Thursday, 25 February 2021

ਜਨਤਾ 'ਤੇ ਮਹਿੰਗਾਈ ਦੀ ਮਾਰ ਜਾਰੀ: ਫਰਵਰੀ 'ਚ ਤੀਜੀ ਵਾਰ ਵਧੀਆਂ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ


 ਨਵੀਂ ਦਿੱਲੀ : ਆਮ ਜਨਤਾ 'ਤੇ ਲਗਾਤਾਰ ਮਹਿੰਗਾਈ ਦੀ ਮਾਰ ਜਾਰੀ ਹੈ। ਫਰਵਰੀ ਵਿੱਚ ਤੀਜੀ ਵਾਰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ ਹਨ। ਇਸ ਵਾਰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤ ਵਿੱਚ 25 ਰੁਪਏ ਦਾ ਇਜ਼ਾਫਾ ਹੋਇਆ ਹੈ। ਆਮ ਲੋਕਾਂ ਨੂੰ ਮਹਿੰਗਾ ਦਾ ਇੱਕ ਹੋਰ ਝਟਕਾ ਲੱਗਿਆ ਹੈ। ਘਰੇਲੂ ਗੈਸ ਸਿਲੰਡਰ 25 ਰੁਪਏ ਤੱਕ ਮਹਿੰਗਾ ਹੋ ਗਿਆ ਹੈ। ਹੁਣ 14.2 ਕਿੱਲੋ ਦੇ ਸਿਲੰਡਰ ਦਾ ਭਾਅ 794 ਰੁਪਏ ਹੋ ਗਿਆ ਹੈ। ਅੱਜ ਤੋਂ ਹੀ ਨਵੀਆਂ ਦਰਾਂ ਲਾਗੂ ਹੋਣਗੀਆਂ।

ਫਰਵਰੀ ਮਹੀਨੇ ਚ ਹੀ ਸਿਲੰਡਰ ਦੀਆਂ ਕੀਮਤਾਂ ਚ ਤੀਜੀ ਵਾਰ ਵਾਧਾ ਹੋਇਆ ਹੈ। ਜਦੋਂ ਕਿ ਇੱਕ ਦਸੰਬਰ ਤੋਂ ਲੈ ਕੇ ਹੁਣ ਤੱਕ ਸਿਲੰਡਰ ਦੀ ਕੀਮਤ 200 ਰੁਪਏ ਤੱਕ ਵਧ ਚੁੱਕੀ ਹੈ।

No comments:

Post a Comment