ਬਰਨਾਲਾ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਸੀਆਈਏ ਸਟਾਫ਼ ਨੇ 3 ਨਸ਼ਾ ਤਸਕਰ ਨੌਜਵਾਨ ਕੀਤੇ ਕਾਬੂ, 2 ਕਾਰਾਂ ਅਤੇ 50 ਪੇਟੀਆਂ ਚੰਡੀਗੜ ਮਾਰਕਾ ਸ਼ਰਾਬ ਬਰਾਮਦ ਕੀਤੀ। ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਲੜਾਈ ਝਗੜੇ ਅਤੇ ਨਸ਼ੇ ਦੇ ਮਾਮਲੇ ਹਨ ਦਰਜ਼ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ਼ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇੱਕ ਸੂਚਨਾ ਦੇ ਆਧਾਰ ’ਤੇ ਇਹਨਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਪਰਚਾ ਦਰਜ਼ ਕੀਤਾ ਹੈ। ਇਹਨਾਂ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਲੜਾਈ ਝਗੜੇ ਅਤੇ ਨਸ਼ੇ ਦੇ ਮਾਮਲੇ ਦਰਜ਼ ਹਨ। ਇਹਨਾਂ ਮੁਲਜ਼ਮਾਂ ਤੋਂ 2 ਕਾਰਾਂ ਸਕੌਡਾ ਅਤੇ ਆਈ 20 ਬਰਾਮਦ ਕੀਤੀਆਂ ਗਈਆਂ ਸਨ। ਜਦੋਂ ਇਹ ਇੱਕ ਕਾਰ ਤੋਂ ਦੂਜੀ ਕਾਰ ’ਚ ਸ਼ਰਾਬ ਰੱਖ ਰਹੇ ਸਨ, ਉਸ ਸਮੇਂ ਪੁਲਿਸ ਵਲੋਂ ਮੌਕੇ ’ਤੇ ਇਹਨਾਂ 50 ਪੇਟੀਆਂ ਸ਼ਰਾਬ ਚੰਡੀਗੜ ਮਾਰਕਾ ਬਰਾਮਦ ਕੀਤੀਆਂ ਗਈਆਂ ਹਨ। ਇਹਨਾਂ ਵਿਰੁੱਧ ਮਾਮਲਾ ਦਰਜ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਉਧਰ ਇਸ ਸਬੰਧੀ ਮੁਲਾਜ਼ਮ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਰਾਜਪੁਰੇ ਦਾ ਰਹਿਣ ਵਾਲਾ ਹੈ ਅਤੇ ਚੰਡੀਗੜ ਤੋਂ ਸ਼ਰਾਬ ਲੈ ਕੇ ਆਏ ਸਨ। ਇਹ ਸ਼ਰਾਬ ਉਹ ਦੂਜੀ ਵਾਰ ਲੈ ਕੇ ਆਏ ਸਨ। ਇਸਤੋਂ ਪਹਿਲਾਂ ਕਦੇ ਇਹ ਕੰਮ ਨਹੀਂ ਕੀਤਾ।
No comments:
Post a Comment