ਦੁਬਈ (Dubai) ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਤੋਂ ਆਉਣ ਵਾਲੇ ਆਪਣੇ ਨਵਾਸੀਆਂ ਲਈ ਪਾਬੰਦੀਆਂ ਵਿਚ ਢਿੱਲ ਦੇ ਦਿੱਤੀ ਹੈ। ਹਾਲਾਂਕਿ, ਅਜਿਹੇ ਲੋਕਾਂ ਲਈ ਯੂਏਈ ਦੁਆਰਾ ਮਨਜ਼ੂਰਸ਼ੁਦਾ COVID-19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣਾ ਲਾਜ਼ਮੀ ਹਨ।
ਗਲਫ ਨਿਊਜ਼ ਦੀ ਖ਼ਬਰ ਦੇ ਅਨੁਸਾਰ, ਦੁਬਈ ਵਿੱਚ ਸੰਕਟ ਅਤੇ ਆਫ਼ਤ ਪ੍ਰਬੰਧਨ ਬਾਰੇ ਸਰਵਉਚ ਕਮੇਟੀ ਨੇ ਦੱਖਣੀ ਅਫਰੀਕਾ, ਨਾਈਜੀਰੀਆ ਅਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਸਬੰਧ ਵਿੱਚ ਦੁਬਈ ਦੇ ਟਰੈਵਲ ਪ੍ਰੋਟੋਕੋਲ ਵਿੱਚ ਸੋਧਾਂ ਦਾ ਐਲਾਨ ਕੀਤਾ ਹੈ। ਇਸ ਕਮੇਟੀ ਦੀ ਅਗਵਾਈ ਸ਼ੇਖ ਮਨਸੂਰ ਬਿਨ ਮੁਹੰਮਦ ਬਿਨ ਰਾਸ਼ਿਦ ਮਖਤੂਮ ਕਰ ਰਹੇ ਹਨ।
ਇਸ ਤੋਂ ਪਹਿਲਾਂ 2020 ਵਿਚ ਯੂਏਈ ਨੇ ਭਾਰਤ ਅਤੇ ਦੂਜੇ ਦੇਸ਼ਾਂ ਦੇ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਸਨ, ਪਰ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਯਾਤਰੀਆਂ ਲਈ ਫਿਰ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ।
ਰਿਪੋਰਟ ਦੇ ਅਨੁਸਾਰ, ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਜਿਹੜੇ ਚਾਰ ਟੀਕਿਆਂ ਨੂੰ ਮਾਨਤਾ ਦਿੱਤੀ ਹੈ, ਉਨ੍ਹਾਂ ਵਿੱਚ ਸਿਨੋਫਰਮ, ਫਾਈਜ਼ਰ-ਬਿਓਨਟੈਕ, ਸਪੂਤਨਿਕ-ਵੀ ਅਤੇ ਆਕਸਫੋਰਡ-ਐਸਟਰਾਜ਼ੇਨੇਕਾ ਸ਼ਾਮਲ ਹਨ।
No comments:
Post a Comment