Monday, 21 June 2021

ਪਤੀ-ਪਤਨੀ ਦਾ ਝਗੜਾ ਸੁਲਝਾਉਣ ਪਹੁੰਚੇ ਹੈੱਡ ਕਾਂਸਟੇਬਲ ਵੱਲੋਂ ਮਹਿਲਾ ਨਾਲ ਬਲਾਤਕਾਰ


 ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲੇ (Bulandshahr) ਦੇ ਥਾਣਾ ਕੱਕੋੜ ਵਿਚ ਤਾਇਨਾਤ ਹੈੱਡ ਕਾਂਸਟੇਬਲ 'ਤੇ ਪੀੜਤ ਦੀ ਮਦਦ ਕਰਨ ਦੇ ਨਾਮ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ੀ ਪੁਲਿਸ ਮੁਲਾਜ਼ਮ ਨੂੰ ਐਸਐਸਪੀ ਸੰਤੋਸ਼ ਕੁਮਾਰ ਸਿੰਘ ਨੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਵਿਚਾਲੇ ਹੋਏ ਝਗੜੇ ਦੀ ਜਾਣਕਾਰੀ 'ਤੇ ਹੈੱਡ ਕਾਂਸਟੇਬਲ ਜਾਂਚ ਲਈ ਪਹੁੰਚਿਆ ਸੀ, ਜਿਸ ਤੋਂ ਬਾਅਦ ਉਸ ਨੇ ਜਾਂਚ ਦੇ ਨਾਮ ਉਤੇ ਔਰਤ ਨਾਲ ਸਰੀਰਕ ਸੰਬੰਧ ਬਣਾਏ। ਜਿਸ ਦੀ ਪੀੜਤਾ ਨੇ ਆਪਣੇ ਮੋਬਾਈਲ ਵਿਚ ਇਕ ਆਡੀਓ ਕਲਿੱਪ ਬਣਾ ਲਈ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਮੁਢਲੀ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ ਜਿਸ ਤੋਂ ਬਾਅਦ ਹੈਡ ਕਾਂਸਟੇਬਲ ਅਤੇ ਪੀੜਤ ਲੜਕੀ ਦੀ ਸੱਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਜਦਕਿ ਪਤੀ ਫਰਾਰ ਦੱਸਿਆ ਜਾ ਰਿਹਾ ਹੈ। ਦੋ ਦਿਨ ਪਹਿਲਾਂ ਪੀੜਤਾ ਥਾਣੇ ਆਈ ਸੀ ਅਤੇ ਪਤੀ ਅਤੇ ਪਤਨੀ ਵਿਚਾਲੇ ਝਗੜੇ ਬਾਰੇ ਜਾਣਕਾਰੀ ਦਿੱਤੀ ਸੀ। ਸ਼ਿਕਾਇਤ ਵਿਚ ਪਤੀ, ਸੱਸ ਅਤੇ ਪਤੀ ਦੀ ਪ੍ਰੇਮਿਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਸਨ। ਇਸ ਜਾਣਕਾਰੀ 'ਤੇ ਹੈੱਡ ਕਾਂਸਟੇਬਲ ਪੀੜਤਾ ਦੇ ਘਰ ਪਹੁੰਚਿਆ। ਪੀੜਤਾ ਆਪਣੇ ਸਹੁਰੇ ਘਰ ਵਿਚ ਰਹਿ ਰਹੀ ਸੀ। ਪੀੜਤ ਲੜਕੀ ਦੇ ਸਹੁਰੇ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਦਾ ਫਾਇਦਾ ਉਠਾਉਂਦਿਆਂ ਹੈੱਡ ਕਾਂਸਟੇਬਲ ਨੇ ਪੀੜਤਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।

ਆਡੀਓ ਵਿਚ ਹੈਡ ਕਾਂਸਟੇਬਲ ਨੂੰ ਅਣਉਚਿਤ ਭਾਸ਼ਾ ਦੀ ਵਰਤੋਂ ਕਰਦਿਆਂ ਅਤੇ ਪੀੜਤਾ ਉਤੇ ਸੈਕਸ ਕਰਨ ਲਈ ਦਬਾਅ ਪਾਉਣ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਪੀੜਤਾ ਅਤੇ ਪਰਿਵਾਰਕ ਮੈਂਬਰਾਂ ਨੇ ਥਾਣੇ ਜਾ ਕੇ ਕਾਂਸਟੇਬਲ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਕਾਂਸਟੇਬਲ ਖਿਲਾਫ ਸ਼ਿਕਾਇਤ ਦਰਜ ਕਰਵਾਈ। ਕਾਂਸਟੇਬਲ ਨੂੰ ਦੋਸ਼ ਸਾਬਤ ਹੋਣ ਉਤੇ ਜੇਲ੍ਹ ਭੇਜਿਆ ਗਿਆ ਹੈ।

ਪੂਰੇ ਮਾਮਲੇ ਵਿੱਚ ਐਸਐਸਪੀ ਸੰਤੋਸ਼ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਥਾਣਾ ਕਕੋੜ ਖੇਤਰ ਦੀ ਇੱਕ ਔਰਤ ਨੇ ਸ਼ਿਕਾਇਤ ਪੱਤਰ ਦਿੱਤਾ ਸੀ। ਜਿਸ ਦੀ ਜਾਂਚ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ।

No comments:

Post a Comment