Tuesday, 25 October 2022

NIA ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਕੀਤਾ ਤਲਬ, 5 ਘੰਟੇ ਹੋਈ ਪੁੱਛਗਿਛ


 ਚੰਡੀਗੜ੍ਹ-  ਕੇਂਦਰੀ ਜਾਂਚ ਏਜੰਸੀ (NIA) ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਤਲਬ ਕੀਤਾ। ਇਸ ਮਾਮਲੇ 'ਚ ਕੇਂਦਰੀ ਜਾਂਚ ਏਜੰਸੀ NIA ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਕਰੀਬ 5 ਘੰਟੇ ਪੁੱਛਗਿੱਛ ਕੀਤੀ। ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਗੈਂਗ ਅਤੇ ਕਤਲ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਅਫਸਾਨਾ ਖਾਨ ਬੰਬੀਹਾ ਗੈਂਗ ਦੇ ਕਰੀਬੀ ਹੈ। ਹੁਣ ਕੇਂਦਰੀ ਜਾਂਚ ਏਜੰਸੀ NIA ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਅਤੇ ਗੈਂਗਸਟਰ-ਅੱਤਵਾਦੀ ਮਾਮਲੇ ਦੀ ਜਾਂਚ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਸੰਮਨ ਭੇਜਿਆ ਹੈ। ।


ਅਫਸਾਨਾ ਖਾਨ ਹਾਲੀਆ ਛਾਪੇਮਾਰੀ ਦੌਰਾਨ NIA ਦੇ ਰਡਾਰ 'ਤੇ ਆਈ ਸੀ। ਸੂਤਰਾਂ ਮੁਤਾਬਕ ਮੂਸੇਵਾਲਾ ਦਾ ਕਤਲ ਆਪਸੀ ਦੁਸ਼ਮਣੀ ਕਾਰਨ ਹੋਇਆ ਹੈ। NIA ਹੁਣ ਜਾਂਚ ਕਰੇਗੀ ਕਿ ਸਿੱਧੂ ਲਾਰੇਂਸ ਗਰੁੱਪ ਦੇ ਰਾਡਾਰ 'ਤੇ ਕਿਉਂ ਸੀ, ਉਸ ਦਾ ਨਾਮ ਵਾਰ-ਵਾਰ ਬੰਬੀਆ ਨਾਲ ਕਿਉਂ ਜੋੜਿਆ ਜਾ ਰਿਹਾ ਸੀ। ਐਨਆਈਏ ਨੇ ਬਿਸ਼ਨੋਈ, ਬੰਬੀਹਾ ਅਤੇ ਰਿੰਦਾ ਗੈਂਗ ਦੇ ਮੈਂਬਰਾਂ ਸਮੇਤ ਕਈ ਲੋੜੀਂਦੇ ਗੈਂਗਸਟਰਾਂ ਵਿਰੁੱਧ ਛੇ ਤੋਂ ਵੱਧ ਕੇਸ ਦਰਜ ਕੀਤੇ ਹਨ।


ਪੰਜਾਬ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਨੇ ਇੱਕ ਵਾਰ ਅਫਸਾਨਾ ਖਾਨ ਨੂੰ ਆਪਣੇ ਲਈ ਗੀਤ ਗਾਉਣ ਦੀ ਪੇਸ਼ਕਸ਼ ਕੀਤੀ ਸੀ, ਪਰ ਬਦਲੇ ਵਿੱਚ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਅਫਸਾਨਾ ਖਾਨ ਨੂੰ ਗੋਲਡੀ ਬਰਾੜ ਅਤੇ ਗੁਰਲਾਲ ਬਰਾੜ ਦੇ ਪਿਛੋਕੜ ਦਾ ਪਤਾ ਲੱਗਾ ਤਾਂ ਉਸਨੇ ਗੁਰਲਾਲ ਬਰਾੜ ਲਈ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਹ ਗੱਲ ਸਿੱਧੂ ਮੂਸੇਵਾਲਾ ਨੂੰ ਵੀ ਦੱਸ ਦਿੱਤੀ ਸੀ।


ਦਸ ਦਈਏ ਕਿ ਗਾਇਕਾ ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਇੱਕ ਪੋਸਟ ਪਾਈ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਮੈਂ ਭਲਕੇ ਦੁਪਹਿਰ ਦੋ ਵਜੇ ਸਿੱਧੂ ਨੂੰ ਜਸਟਿਸ ਮਾਮਲੇ ਵਿੱਚ ਕੁਝ ਖਾਸ ਗੱਲਾਂ ਕਰਾਂਗੀ।


ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੀ ਬਹੁਤ ਕਰੀਬੀ ਦੋਸਤ ਸੀ। ਦੋਵੇਂ ਕਈ ਹਿੱਟ ਪੰਜਾਬੀ ਗੀਤਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ ਅਤੇ ਕਈ ਸ਼ੋਅਜ਼ ਵਿੱਚ ਇਕੱਠੇ ਪਰਫਾਰਮ ਕਰ ਚੁੱਕੇ ਹਨ। ਉਹ ਆਪਣੇ ਆਪ ਨੂੰ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਦੱਸਦੀ ਹੈ। ਦੱਸ ਦਈਏ ਕਿ ਗਾਇਕਾ ਅਫਸਾਨਾ ਖਾਨ ਨੇ ਸਰਗੁਣ ਮਹਿਤਾ ਅਤੇ ਹਾਰਡੀ ਸੰਧੂ ਨਾਲ 'ਤਿਤਲੀਆਂ' ਵਰਗੇ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਬਿੱਗ ਬੌਸ 15 ਵਿੱਚ ਵੀ ਭਾਗੀਦਾਰ ਸੀ।

No comments:

Post a Comment