Monday, 15 March 2021

ਸੰਸਦ ਘੇਰਨ ਬਾਰੇ ਉਗਰਾਹਾਂ ਦਾ ਵੱਡਾ ਬਿਆਨ


 ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਅਜਿਹੇ 'ਚ ਹੁਣ ਕਿਸਾਨ ਅੰਦੋਲਨ ਦੇ ਨਾਲ-ਨਾਲ ਮਹਾਂਪੰਚਾਇਤਾਂ ਕਰ ਰਹੇ ਹਨ। ਸੋਮਾਵਰ ਪੰਜਾਬ-ਹਰਿਆਣਾ ਹੱਦ ਤੇ ਜਾਖਲ ਅਨਾਜ ਮੰਡੀ 'ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਮਹਾਂਪੰਚਾਇਤ ਹੋਈ। ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਤੋਂ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਾਲਾ ਐਲਾਨ ਨਹੀਂ ਕੀਤਾ ਜਾਵੇਗਾ।


ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸਾਂਝੇ ਮੋਰਚੇ ਵੱਲੋਂ ਸੰਸਦ ਘੇਰਨ ਦੀ ਕੋਈ ਯੋਜਨਾ ਨਹੀਂ। ਇੱਥੇ ਦੱਸ ਦੇਈਏ ਕਿ ਕਿਸਾਨ ਲੀਡਰ ਰਾਕੇਸ਼ ਟਿਕੈਤ ਕਈ ਵਾਰ ਸੰਸਦ ਤਕ ਪਹੁੰਚ ਕਰਨ ਦਾ ਐਲਾਨ ਕਰ ਚੁੱਕੇ ਹਨ। ਪਰ ਉਗਰਾਹਾਂ ਨੇ ਟਿਕੈਤ ਤੋਂ ਉਲਟ ਬਿਆਨ ਦਿੱਤਾ ਹੈ। 


ਰਾਕੇਸ਼ ਟਿਕੈਤ ਨੇ ਪੱਛਮੀ ਬੰਗਾਲ 'ਚ ਦਿੱਤਾ ਸੀ ਇਹ ਬਿਆਨ


ਕਿਸਾਨ ਲੀਡਰ ਤੇ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਰਾਕੇਸ਼ ਟਿਕੈਤ ਨੇ ਕਿਹਾ, 'ਸੰਯੁਕਤ ਕਿਸਾਨ ਮੋਰਚਾ ਨੇ ਜਿਸ ਜਿਸ ਤੈਅ ਕਰ ਲਿਆ, ਉਸ ਦਿਨ ਸੰਸਦ ਦੇ ਸਾਹਮਣੇ ਇਕ ਮੰਡੀ ਖੁੱਲ੍ਹ ਜਾਵੇਗੀ। ਅਗਲਾ ਟਾਰਗੇਟ ਸੰਸਦ 'ਤੇ ਫਸਲ ਵੇਚਣ ਦਾ ਹੋਵੇਗਾ। ਸੰਸਦ 'ਚ ਮੰਡੀ ਖੁੱਲ੍ਹੇਗੀ। ਪੀਐਮ ਨੇ ਕਿਹਾ ਕਿ ਮੰਡੀ ਦੇ ਬਾਹਰ ਕਿਤੇ ਵੀ ਸਬਜ਼ੀ ਵੇਚ ਲਓ। ਟ੍ਰੈਕਟਰ ਦਿੱਲੀ 'ਚ ਦਾਖਲ ਹੋਣਗੇ। ਸਾਡੇ ਕੋਲ ਸਾਡੇ ਤਿੰਨ ਲੱਖ ਟ੍ਰੈਕਟਰ ਹਨ ਤੇ 25 ਲੱਖ ਕਿਸਾਨ ਹਨ।'


ਆਪਣੀਆਂ ਮੰਗਾਂ 'ਤੇ ਡਟੇ ਕਿਸਾਨ


ਖੇਤੀ ਕਾਨੂੰਨਾਂ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਡਟੇ ਕਿਸਾਨ ਆਪਣੀਆਂ ਮੰਗਾਂ 'ਤੇ ਕਾਇਮ ਹਨ। ਕਿਸਾਨਾਂ ਨੇ ਸਪਸ਼ਟ ਸੁਨੇਹਾ ਦਿੱਤਾ ਹੋਇਆ ਕਿ ਜਿੰਨ੍ਹਾਂ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਓਧਰ ਸਰਕਾਰ ਜਿੱਥੇ ਪਹਿਲਾਂ ਹੀ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਸੀ ਤੇ ਹੁਣ ਵੱਖ-ਵੱਖ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀ ਤਿਆਰੀ 'ਚ ਰੁਝ ਗਈ ਹੈ। ਕਿਸਾਨਾਂ ਤੇ ਸਰਕਾਰ ਵਿਚਾਲੇ ਕਈ ਦੌਰ ਦੀ ਮੀਟਿੰਗ ਹੋਈ ਪਰ ਨਾਕਾਮ ਰਹੀ।

No comments:

Post a Comment