Monday, 15 March 2021

ਥੁੱਕ ਪਾ ਕੇ ਨਾਨ ਬਣਾਉਣ ਵਾਲੇ ਦੀ ਵੀਡੀਓ ਵਾਇਰਲ, ਪੁਲਿਸ ਨੇ ਕੀਤਾ ਗ੍ਰਿਫਤਾਰ


 ਮੇਰਠ ਤੋਂ ਬਾਅਦ ਗਾਜ਼ੀਆਬਾਦ ਵਿੱਚ ਵੀ ਇੱਕ ਨਾਨ ਬਣਾਉਣ ਵਾਲੇ ਦੀ ਰੋਟੀਆਂ ਉੱਤੇ ਥੁੱਕਣ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮਾਮਲਾ ਧਿਆਨ ਵਿਚ ਆਉਂਦੇ ਹੀ ਪੁਲਿਸ ਹਰਕਤ ਵਿਚ ਆ ਗਈ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਭੇਜ ਦਿੱਤਾ ਹੈ।

ਦਰਅਸਲ, ਇਹ ਮਾਮਲਾ ਗਾਜ਼ੀਆਬਾਦ ਦੇ ਭੋਜਪੁਰ ਥਾਣਾ ਖੇਤਰ ਨਾਲ ਸਬੰਧਿਤ ਹੈ। ਜਿੱਥੇ ਵੀਰਵਾਰ ਨੂੰ ਪਿੰਡ ਦੇ ਇੱਕ ਸਕੂਲ 'ਚ ਇੱਕ ਮੰਗਣੀ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਉੱਥੋਂ ਦੀ ਹੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਸਾਫ਼ ਦਿੱਖ ਰਿਹਾ ਸੀ ਕਿ ਨਾਨ ਬਣਾਉਣ ਵਾਲਾ ਕਾਰੀਗਰ ਰੋਟੀਆਂ ਵਿੱਚ ਮਸਾਲੇ ਦੇ ਨਾਲ-ਨਾਲ ਉਸ 'ਚ ਥੁੱਕ ਵੀ ਰਿਹਾ ਸੀ।

ਇਸ ਪੂਰੇ ਮਾਮਲੇ ਬਾਰੇ ਲੋਕਾਂ ਨੇ ਟਵਿੱਟਰ ‘ਤੇ ਪ੍ਰਧਾਨ ਮੰਤਰੀ ਮੋਦੀ ਅਤੇ ਸੀਐਮ ਯੋਗੀ ਨੂੰ ਵੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਫਿਰ ਉਸ ਨੂੰ ਜੇਲ੍ਹ ਭੇਜ ਦਿੱਤਾ। ਗਾਜ਼ੀਆਬਾਦ ਦੀ ਪੁਲਿਸ ਨੇ ਟਵਿੱਟਰ ਹੈਂਡਲ 'ਤੇ ਗ੍ਰਿਫਤਾਰ ਕੀਤੇ ਸ਼ਖ਼ਸ ਦੀ ਤਸਵੀਰ ਪੋਸਟ ਕਰਦਿਆਂ ਜਾਣਕਾਰੀ ਦਿੱਤੀ ਹੈ, ਮੁਲਜ਼ਮ ਦਾ ਨਾਂ ਮੋਹਸਿਨ ਹੈ ਜੋ ਮੁਰਾਦ ਨਗਰ ਖੇਤਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਸਾਫ਼ ਕੀਤਾ ਕਿ ਵਾਇਰਲ ਵੀਡੀਓ ਵਿਚ ਇਹ ਦੇਖਿਆ ਗਿਆ ਕਿ ਖਾਣਾ ਬਣਾਉਣ ਵਾਲਾ ਕਾਰੀਗਰ ਮੋਹਸਿਨ ਤੇ ਉਸ ਦਾ ਸਾਥੀ ਭੱਠੀ 'ਤੇ ਨਾਨ ਬਣਾ ਰਹੇ ਹਨ।

ਉਨ੍ਹਾਂ 'ਚੋ ਮੋਹਸਿਨ ਜੋ ਨਾਨ ਬਣਾ ਰਿਹਾ ਸੀ, ਹਰ ਨਾਨ ਬਣਾਉਣ ਵੇਲੇ ਉਨ੍ਹਾਂ 'ਤੇ ਥੁੱਕ ਰਿਹਾ ਸੀ। ਇਸ ਸਮੇਂ ਦੌਰਾਨ ਇੱਕ ਵਿਅਕਤੀ ਨੇ ਉਸ ਦੀ ਵੀਡੀਓ ਬਣਾ ਲਈ ਜੋ ਕਿ ਇੰਟਰਨੈੱਟ ਤੇ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ, ਮੁਲਜ਼ਮ ਨੂੰ ਸਮਾਗਮ ਦੇ ਪ੍ਰਬੰਧਕਾਂ ਤੋਂ ਮਿਲੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ ਵੀਡੀਓ ਯੂਪੀ ਦੇ ਮੇਰਠ ਦੀ ਇੱਕ ਹੋਰ ਵੀਡੀਓ ਦੀ ਤਰਾਂ ਹੀ ਹੈ, ਜੋ ਕੁੱਝ ਦਿਨ ਪਹਿਲਾਂ ਵਾਇਰਲ ਹੋਈ ਸੀ। ਹਾਲਾਂਕਿ, ਪੁਲਿਸ ਜਾਂਚ ਵਿੱਚ ਦੋਵਾਂ ਮੁਲਜ਼ਮਾਂ ਵਿਚਕਾਰ ਕੋਈ ਸਬੰਧ ਹੋਣ ਦਾ ਖ਼ੁਲਾਸਾ ਨਹੀਂ ਹੋਇਆ ਹੈ।

No comments:

Post a Comment