Friday, 19 March 2021

ਲਧਿਆਣਾ ’ਚ ਖੁੱਲ੍ਹਿਆ ਪੰਜਾਬ ਦਾ ਪਹਿਲਾ Electric Vehicle ਚਾਰਜਿੰਗ ਸਟੇਸ਼ਨ, ਕਾਰ 250 ਰੁਪਏ ’ਚ ਚਾਰਜ ਹੋ ਕੇ 400 ਕਿਮੀ ਜਾਵੇਗੀ

 


ਲੁਧਿਆਣਾ, ਜੇਐੱਨਐੱਨ : ਇਲੈਕਟ੍ਰਿਕ ਵ੍ਹੀਕਲ ਸੈਗਮੈਂਟ ਦੇ ਵਧਦੇ ਕਦਮਾਂ ਦੌਰਾਨ ਹੁਣ ਪੈਟਰੋਲ ਪੰਪ ਦੀ ਚਾਰਜਿੰਗ ਸਟੇਸ਼ਨ ਦੀ ਭੂਮਿਕਾ ਅਹਿਮ ਹੋਣ ਜਾ ਰਹੀ ਹੈ। ਇਲੈਕਟ੍ਰਿਕ ਵਾਹਨਾਂ ਦੀ ਮੰਗ ’ਚ ਤੇਜ਼ੀ ਨਾਲ ਵੱਧ ਰਹੀ। ਇਸ ਨੂੰ ਲੈ ਕੇ ਪੰਜਾਬ ’ਚ ਐੱਮਜੀ ਮੋਟਰ ਤੇ ਟਾਟਾ ਪਾਵਰ ਨੇ ਪਹਿਲ ਕੀਤੀ ਹੈ। ਕੰਪਨੀ ਨੇ ਪੰਜਾਬ ਦਾ ਪਹਿਲਾ ਚਾਰਜਿੰਗ ਸਟੇਸ਼ਨ ਲੁਧਿਆਣਾ ਦੇ ਦਿੱਲੀ ਰੋਡ ’ਤੇ ਸਥਾਪਿਤ ਕੀਤਾ ਹੈ। ਸ਼ੁੱਕਰਵਾਰ ਨੂੰ ਇਸ ਦਾ ਉਦਘਾਟਨ ਐੱਮਜੀ ਮੋਟਰ ਇੰਡੀਆ ਦੇ ਚੀਫ਼ ਕਮਰਸ਼ੀਅਲ ਆਫਿਸਰ ਗੌਰਵ ਗੁਪਤਾ ਨੇ ਕੀਤਾ।


ਹੁਣ ਲੁਧਿਆਣਾ ’ਚ 50 ਕਿਲੋਵਾਟ ਦਾ ਇਕ ਸੁਪਰਫਾਸਟ ਪਬਲਿਕ ਈਵੀ ਚਾਰਜਿੰਗ ਸਟੇਸ਼ਨ ਸ਼ੁਰੂ ਕੀਤਾ ਹੈ। ਪੰਜਾਬ ਸਰਕਾਰ ਇਲੈਕਟ੍ਰਿਕ ਕਾਰਾਂ ਦੇ ਰਜਿਸਟ੍ਰੇਸ਼ਨ ਚਾਰਜਿਜ਼ ਲੈ ਰਹੀ ਹੈ ਜਦਕਿ ਚੰਡੀਗੜ੍ਹ, ਦਿੱਲੀ, ਮਹਾਰਾਸ਼ਟਰ, ਤੇਲੰਗਾਨਾ ’ਚ ਇਸ ਦੀ ਵਿਕਰੀ ਤੇਜ਼ ਹੋ ਰਹੀ ਹੈ।


ਐੱਮਜੀ ਮੋਟਰ ਇੰਡੀਆ ਦੇ ਚੀਫ਼ ਕਮਰਸ਼ੀਅਲ ਆਫਿਸਰ ਗੌਰਵ ਗੁਪਤਾ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਵਪਾਰਿਕ ਕੇਂਦਰ ਹੈ। ਹੁਣ ਜਦ ਲੁਧਿਆਣਾ ਇਲੈਕਟ੍ਰਿਕ ਵ੍ਹੀਕਲ ਵੱਲੋ ਸ਼ਿਫਟ ਹੋ ਰਿਹਾ ਹੈ ਤਾਂ ਸਾਡਾ ਮੰਨਣਾ ਹੈ ਕਿ ਇਹ ਪਬਲਿਕ ਈਵੀ ਚਾਰਜਿੰਗ ਸਟੇਸ਼ਨ ਇਸ ’ਚ ਕਾਫੀ ਮਦਦਗਾਰ ਹੋਵੇਗਾ। ਇਸ ਪਾਵਰ ਸਟੇਸ਼ਨ ’ਤੇ 250 ’ਚ ਕਾਰ ਚਾਰਜ ਹੋ ਜਾਵੇਗੀ ਤੇ 400 ਕਿਮੀ ਦਾ ਸਫ਼ਰ ਤੈਅ ਕਰੇਗੀ।

No comments:

Post a Comment