ਪੱਤਰ ਪੇ੍ਰਕ ਤਰਨਤਾਰਨ : ਖਾਣ ਲਈ ਚੀਜ਼ ਲੈਣ ਦੁਕਾਨ ਤੇ ਗਈ ਗਿਆਰਾਂ ਸਾਲਾ ਬਾਲੜੀ ਨਾਲ ਦੁਕਾਨਦਾਰ ਸਮੇਤ ਦੋ ਜਣਿਆਂ ਨੇ ਕਥਿਤ ਤੌਰ 'ਤੇ ਜਬਰ ਜਨਾਹ ਕਰ ਦਿੱਤਾ। ਇਹ ਘਟਨਾ ਪੀੜਤ ਲੜਕੀ ਨੇ ਆਪਣੇ ਪਰਿਵਾਰ ਨੂੰ ਦੱਸੀ ਤਾਂ ਮਾਮਲਾ ਪੁਲਿਸ ਕੋਲ ਪਹੁੰਚਿਆ। ਜਿਸ ਤੋਂ ਬਾਅਦ ਦੋਵਾਂ ਵਿਅਕਤੀਆਂ ਖਿਲਾਫ਼ ਜਬਰ ਜਨਾਹ ਕਰਨ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਸ਼ਾਮ ਕਰੀਬ ਚਾਰ ਵਜੇ ਘਰੋਂ ਕਰਿਆਨੇ ਦੀ ਦੁਕਾਨ ਤੇ ਖਾਣ ਦੀ ਚੀਜ਼ ਲੈਣ ਗਈ ਸੀ। ਜਿੱਥੇ ਮੌਜੂਦ ਪ੍ਰਤਾਪ ਸਿੰਘ ਅਤੇ ਦੁਕਾਨਦਾਰ ਜੀਵਨ ਸਿੰਘ ਉਸ ਨੂੰ ਖਿੱਚ ਕੇ ਦੁਕਾਨ ਦੇ ਅੰਦਰ ਲੈ ਗਏ ਅਤੇ ਦੁਕਾਨ ਦਾ ਸ਼ਟਰ ਬੰਦ ਕਰਕੇ ਦੋਵਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਇਹ ਘਟਨਾ ਘਰ ਆ ਕੇ ਉਸ ਨੇ ਆਪਣੀ ਮਾਂ ਨੂੰ ਦੱਸੀ, ਜਦੋਂਕਿ ਦੇਰ ਸ਼ਾਮ ਪਿਤਾ ਦੇ ਘਰ ਪਹੁੰਚਣ ਤੋਂ ਬਾਅਦ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਮਹਿਲਾ ਥਾਣਾ ਤਰਨਤਾਰਨ ਦੀ ਏਐਸਆਈ ਕੁਲਵਿੰਦਰ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨ ਕਲਮਬੱਧ ਕਰ ਕੇ ਪ੍ਰਤਾਪ ਸਿੰਘ ਅਤੇ ਜੀਵਨ ਸਿੰਘ ਨਾਮਕ ਦੋਵਾਂ ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
No comments:
Post a Comment