ਮੁੰਬਈ ਦੇ ਭਾਨੁਪ ਇਲਾਕੇ ’ਚ ਇਕ ਨਿੱਜੀ ਕੋਵਿਡ-19 ਹਸਪਤਾਲ ’ਚ ਸ਼ੁੱਕਰਵਾਰ ਤੜਕੇ ਅੱਗ ਲੱਗਣ ਨਾਲ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਅੱਗ ਦੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਰਗੇਡ ਦੇ 22 ਵਾਹਨ ਮੌਕੇ ’ਤ ਪਹੁੰਚ ਗਏ। ਕੋਰੋਨਾ ਦੇ 76 ਮਰੀਜ਼ ਇਸ ਹਸਪਤਾਲ ’ਚ ਭਰਤੀ ਸੀ। ਦੱਸ ਦਈਏ ਕਿ ਹਸਪਤਾਲ ਇਕ ਡਰੀਮਜ਼ ਮਾਲ ਦੀ ਤੀਸਰੀ ਮੰਜ਼ਿਲ ’ਤੇ ਸਥਿਤ ਹੈ।
ਡਿਪਟੀ ਕਮਿਸ਼ਨਰ ਆਫ ਪੁਲਿਸ ਪ੍ਰਸ਼ਾਂਤ ਕਦਮ ਅਨੁਸਾਰ ਅੱਗ ਨੂੰ ਬੁਝਾਉਣ ਲਈ ਕਰੀਬ 22 ਫਾਇਰ ਬਿ੍ਰਗੇਡ ਦੀ ਗੱਡੀਆਂ ਹਸਪਤਾਲ ਪਹੁੰਚ ਚੁੱਕੀਆਂ ਹਨ। ਇਹ ਨਿੱਜੀ ਹਸਪਤਾਲ ਮਾਲ ਦੀ ਤੀਸਰੀ ਮੰਜ਼ਿਲ ’ਤੇ ਸਥਿਤ ਹੈ ਤੇ ਇਸ ’ਚ 76 ਕੋਵਿਡ-19 ਮਰੀਜ਼ਾਂ ਨੂੰ ਭਰਤੀ ਕਰਵਾਇਆ ਗਿਆ ਹੈ।
ਇਹ ਅੱਗ ਦੇਰ ਰਾਤ 12 ਵਜ ਕੇ 30 ਮਿੰਟ ’ਤੇ ਮਾਲ ਦੀ ਪਹਿਲੀ ਮੰਜ਼ਿਲ ’ਤੇ ਲੱਗੀ ਸੀ। ਇਹਲ ਲੈਵਲ-3 ਜਾਂ ਲੈਵਲ-4 ਦੀ ਅੱਗ ਦੱਸੀ ਜਾ ਰਹੀ ਹੈ। ਡੀਸੀ ਕਦਮ ਅਨੁਸਾਰ ਬਚਾਅ ਕਾਰਜ ਜਾਰੀ ਹੈ।
No comments:
Post a Comment