Sunday, 28 March 2021

ਪਤਨੀ ਵੱਲੋਂ ਝਗੜਾ ਤੇ ਕੁੱਟਮਾਰ ਕਰਨ ’ਤੇ ਵਿਅਕਤੀ ਨੇ ਕੀਤੀ ਖੁਦਕੁਸ਼ੀ, ਸਹੁਰਾ ਤੇ ਸਾਲਾ ਨਾਮਜ਼ਦ


 ਪਤਨੀ ਵੱਲੋਂ ਝਗੜਾ ਤੇ ਕੁੱਟਮਾਰ ਕਰਨ ’ਤੇ ਨਮੋਸ਼ ਵਿਅਕਤੀ ਨੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿ੍ਰਤਕ ਵਿਅਕਤੀ ਦੀ ਪੀੜਤ ਮਾਂ ਦੇ ਬਿਆਨਾਂ ’ਤੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਮਿ੍ਰਤਕ ਦੀ ਵਿਧਵਾ, ਸਹੁਰੇ ਤੇ ਸਾਲੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਦੁਖਿਆਰੀ ਮਾਂ ਕੁਲਦੀਪ ਕੌਰ ਵਾਸੀ ਪ੍ਰੇਮ ਨਗਰ ਗੁਰਦਾਸਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਜ਼ਰੀਏ ਦੱਸਿਆ ਕਿ ਪੁੱਤਰ ਬਲਜਿੰਦਰ ਸਿੰਘ ਬੱਬੂ ਬੈਂਕ ਵਿਚ ਨੌਕਰੀ ਕਰਦਾ ਸੀ। ਕਰੀਬ ਤਿੰਨ ਸਾਲ ਪਹਿਲਾ ਉਸ ਦਾ ਵਿਆਹ ਗੋਮਤੀ ਪੁੱਤਰੀ ਸਵਰਨ ਦਾਸ ਵਾਸੀ ਕਲਾਨੌਰ ਨਾਲ ਕੀਤਾ ਸੀ, ਵਿਆਹ ਪਿੱਛੋਂ ਧੀ ਪੈਦਾ ਹੋਈ ਜਿਹੜੀ ਦੋ ਸਾਲਾਂ ਦੀ ਹੈ। 

ਬਲਜਿੰਦਰ ਸਿੰਘ ਨੂੰ ਉਸ ਦੀ ਪਤਨੀ ਤੇ ਸੁਹਰੇ ਪਰਿਵਾਰ ਦੇ ਮੈਂਬਰ ਪਰੇਸ਼ਾਨ ਕਰਦੇ ਸਨ। ਬੀਤੇ ਦਿਨ ਉਸ ਦੀ ਨੂੰਹ ਗੋਮਤੀ ਨੇ ਪਿਤਾ ਤੇ ਭਰਾ ਦੀ ਸ਼ਹਿ ’ਤੇ ਕਲੇਸ਼ ਪਾ ਕੇ ਪਤੀ ਦੀ ਕੁੱਟਮਾਰ ਕੀਤੀ ਸੀ। ਇਸ ਪਿੱਛੋਂ ਬਲਜਿੰਦਰ ਸਿੰਘ ਨੇ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ। ਸਹਾਇਕ ਸਬ-ਇੰਸਪੈਕਟਰ ਜਸਵੰਤ ਸਿੰਘ ਨੇ ਦਸਿਆਂ ਕਿ ਕੁਲਦੀਪ ਕੌਰ ਦੇ ਬਿਆਨਾਂ ’ਤੇ ਮਿ੍ਰਤਕ ਵਿਅਕਤੀ ਦੀ ਵਿਧਵਾ ਗੋਮਤੀ, ਸਹੁਰਾ ਸਵਰਨ ਦਾਸ ਤੇ ਸਾਹਿਲ ਪੁੱਤਰ ਸਵਰਨ ਵਾਸੀ ਕਲਾਨੌਰ ’ਤੇ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

No comments:

Post a Comment