ਕੇਂਦਰ ਸ਼ਾਸਤ ਪ੍ਰੇਦਸ਼ ਚੰਡੀਗੜ੍ਹ ਵਿੱਚ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ।ਸੈਕਟਰ-34 ਦੀ ਬੈਂਕ ਵਿੱਚ ਚਾਰ ਕਰੋੜ ਰੁਪਏ ਚੋਰੀ ਹੋਏ ਹਨ।ਜਾਣਕਾਰੀ ਮਿਲੀ ਹੈ ਕਿ ਬੈਂਕ ਵਿੱਚੋਂ ਦੋ-ਦੋ ਹਜ਼ਾਰ ਦੇ ਨੋਟ ਚੋਰੀ ਹੋਏ ਹਨ।
ਐਕਸਿਸ ਬੈਂਕ ਦੀ ਸੈਕਟਰ -34 ਬ੍ਰਾਂਚ ਵਿਚ ਕੰਮ ਕਰਦਾ ਸੁਰੱਖਿਆ ਗਾਰਡ ਵਾਰਦਾਤ ਦੇ ਮਗਰੋਂ ਗਾਇਬ ਹੈ। ਪੁਲਿਸ ਨੂੰ ਸ਼ੱਕ ਹੈ ਕਿ ਰਾਤ ਨੂੰ ਇਹ ਭਾਰੀ ਰਕਮ ਲੈ ਕੇ ਗਾਰਡ ਫਰਾਰ ਹੋ ਗਿਆ।ਅੱਜ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਜਾਂਚ ਸ਼ੁਰੂ ਹੋਈ।ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਨੇ ਚੇਸਟ ਵਿੱਚ ਰੱਖੇ ਲੋਹੇ ਦੇ ਟ੍ਰੰਕ ਦੇ ਪਿੱਛਲੇ ਕਬਜ਼ੇ ਤੋੜਕੇ ਪੈਸੇ ਕੱਢੇ ਗਏ।ਪਰ ਟ੍ਰੰਕ ਦਾ ਤਾਲਾ ਲੱਗਾ ਹੋਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਐਕਸਿਸ ਬੈਂਕ ਵਿੱਚੋਂ ਕਰੀਬ 3 ਤੋਂ 4 ਕਰੋੜ ਰੁਪਏ ਗਾਇਬ ਹਨ।ਬੈਂਕ ਦੀ ਬ੍ਰਾਂਚ ਐਤਵਾਰ ਦੇ ਕਾਰਨ ਬੰਦ ਸੀ ਜਿਸ ਕਾਰਨ ਚੋਰੀ ਦਾ ਪਤਾ ਨਾ ਲੱਗ ਸਕਿਆ।ਜਦੋਂ ਅੱਜ ਸਵੇਰੇ ਪੁਲਿਸ ਨੂੰ ਚੋਰੀ ਬਾਰੇ ਪਤਾ ਲੱਗਿਆ ਤਾਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ।ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
No comments:
Post a Comment