ਸਰਕਾਰੀ ਨੌਕਰੀ ਨਾਲ ਪੇਕੇ ਘਰ ’ਚ ਬਜ਼ੁਰਗ ਮਾਂ ਤੇ ਕੁਆਰੀ ਭੈਣ ਦਾ ਖਰਚ ਉਠਾਉਣ ਵਾਲੀ ਔਰਤ ਨੂੰ ਅਦਾਲਤ ਨੇ ਉਸ ਦੇ ਪਤੀ ਤੋਂ ਗੁਜ਼ਾਰਾ ਭੱਤਾ ਦਿਵਾਉਣ ਦਾ ਹੁਕਮ ਦਿੱਤਾ ਹੈ। ਪੀੜਤਾ ਨੂੰ ਪਿਤਾ ਦੀ ਮੌਤ ਤੋਂ ਬਾਅਦ ਨੌਕਰੀ ਮਿਲੀ ਸੀ। ਪੀੜਤਾ ਸ਼ਿਖਾ ਗੁਪਤਾ ਦਾ ਪੇਕਾ ਘਰ ਮੁੰਸ਼ੀਨਗਰ ’ਚ ਹੈ। ਉਸ ਦਾ ਵਿਆਹ ਦਸੰਬਰ 2019 ’ਚ ਉੱਤਰਾਖੰਡ ਦੇ ਸ਼ੁਭਮ ਅਗਰਵਾਲ ਨਾਲ ਹੋਇਆ ਸੀ। ਉਹ ਭੋਜਨ ਤੇ ਰਸਦ ਵਿਭਾਗ ’ਚ ਕਲਰਕ ਹੈ।
ਦੋਸ਼ ਹੈ ਕਿ ਪਤੀ ਤੇ ਉਸ ਪਰਿਵਾਰਕ ਮੈਂਬਰ ਪਿਤਾ ਦੀ ਨੌਕਰੀ ਤੋਂ ਮਿਲੇ 60-70 ਲੱਖ ਦੇ ਫੰਡ ’ਚੋਂ ਉਸ ਦੇ ਹਿੱਸੇ ਦੀ ਰਕਮ 20 ਲੱਖ ਰੁਪਏ ਲਿਆ ਕੇ ਦੇਣ ਨੂੰ ਕਹਿੰਦੇ ਹਨ। ਪਤੀ ਦਾ ਕਹਿਣਾ ਹੈ ਕਿ ਤਨਖ਼ਾਹ ’ਤੇ ਵੀ ਉਨ੍ਹਾਂ ਦਾ ਹੀ ਹੱਕ ਹੈ। ਪੀੜਤਾ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਪੰਜ ਭੈਣਾਂ ’ਚੋਂ ਪੀੜਤਾ ਨੂੰ ਹੀ ਨੌਕਰੀ ਦਿਵਾਈ ਤਾਂ ਜੋ ਉਨ੍ਹਾਂ ਦੀ ਦੇਖਰੇਖ ਕਰ ਸਕੇ। ਇਕ ਭੈਣ ਅਜੇ ਕੁਆਰੀ ਹੈ। ਉਸ ਦੇ ਵਿਆਹ ਲਈ ਚਿੰਤਤ ਹੈ। ਇਸੇ ਵਿਚ ਪਤੀ ਨੇ ਉਸ ਨੂੰ ਘਰੋਂ ਬੇਘਰ ਕਰ ਦਿੱਤਾ। ਔਰਤ ਨੂੰ 24 ਹਜ਼ਾਰ ਰੁਪਏ ਮਹੀਨਾ ਮਿਲਦਾ ਹੈ, ਜਿਸ ’ਚੋਂ ਘਰ ਦਾ ਕਿਰਾਇਆ ਛੇ ਹਜ਼ਾਰ ਰੁਪਏ ਖਰਚ ਹੋ ਜਾਂਦਾ ਹੈ। ਜਦੋਂਕਿ ਔਰਤ ਦਾ ਪਤੀ ਹਰਬਲ ਦਵਾਈਆਂ ਦਾ ਕਾਰੋਬਾਰ ਕਰਦਾ ਹੈ।
ਡੇਢ ਲੱਖ ਰੁਪਏ ਮਹੀਨੇ ਦੀ ਇਨਕਮ ਹੁੰਦੀ ਹੈ। ਪੀੜਤਾ ਨੇ 40 ਹਜ਼ਾਰ ਰੁਪਏ ਮਹੀਨਾ ਖਰਚਾ ਮੰਗਿਆ ਸੀ। ਪਤੀ ਨੇ ਜਵਾਬ ਦਿੱਤਾ ਕਿ ਉਸਦੀ ਕੰਪਨੀ ਘਾਟੇ ’ਚ ਚਲੀ ਗਈ ਹੈ। ਫੈਮਿਲੀ ਕੋਰਟ ਨੇ ਅਪਰ ਪ੍ਰਧਾਨ ਜੱਜ-ਪ੍ਰਥਮ ਸ਼ੈਲੋਜ ਚੰਦਰਾ ਨੇ ਆਪਣੇ ਆਦੇਸ਼ ’ਚ ਲਿਖਿਆ ਕਿ ਨੌਕਰੀ ਤੋਂ ਇਕੱਠੀ ਆਮਦਨੀ ਪੀੜਤਾ ਦੀ ਨਹੀਂ ਮੰਨੀ ਜਾਵੇਗੀ। ਉਸ ’ਤੇ ਉਸ ਦੇ ਪੇਕੇ ਘਰ ਵਾਲਿਆਂ ਦਾ ਹੱਕ ਹੈ। ਮਹਿਜ ਇਸ ਆਧਾਰ ’ਤੇ ਪਤੀ ਪਤੀ ਗੁਜ਼ਾਰਾ ਖਰਚ ਤੋਂ ਨਹੀਂ ਬਚ ਸਕਦਾ ਕਿ ਪਤਨੀ ਨੌਕਰੀ ਕਰ ਰਹੀ ਹੈ। ਅਦਾਲਤ ਨੇ ਪੀੜਤਾ ਨੂੰ ਤਿੰਨ ਹਜ਼ਾਰ ਰੁਪਏ ਮਹੀਨਾਵਾਰ ਅੰਤਰਿਮ ਸੰਭਾਲ ਤੇ ਅਦਾਲਤ ਆਉਣ-ਜਾਣ ਲਈ ਪੰਜ ਸੌ ਰੁਪਏ ਪ੍ਰਤੀ ਤਰੀਕ ਦਿਵਾਏ ਜਾਣ ਦਾ ਆਦੇਸ਼ ਦਿੱਤਾ ਹੈ।
No comments:
Post a Comment