ਗੂਗਲ ਨੇ ਇਕ ਨਵਾਂ ਐਪ ਲਾਂਚ ਕੀਤਾ ਹੈ। ਇਸ ਦਾ ਨਾਂ WifiNanScan ਹੈ। ਇਸ ਐਪ ਦੀ ਮਦਦ ਨਾਲ ਯੂਜ਼ਰ ਬਿਨਾਂ Bluetooth ਤੇ ਵਾਈਫਾਈ ਦੇ ਆਪਣੇ ਆਸਪਾਸ ਦੇ ਸਮਾਰਟਫੋਨ ਸਮੇਤ ਹੋਰ ਡਿਵਾਈਸ ਨੂੰ Connect ਕਰ ਪਾਓਗੇ। ਸਾਧਾਰਣ ਸ਼ਬਦਾਂ ’ਚ ਕਿਹਾ ਜਾਵੇ ਤਾਂ ਫੋਨ ’ਚ ਨੈੱਟਵਰਕ ਨਾ ਹੋਣ ਦੇ ਬਾਵਜੂਦ ਐਪ ਦੀ ਮਦਦ ਨਾਲ ਇੰਟਰਨੈੱਟ ਤੇ ਵਾਈ-ਫਾਈ ਵਾਲੇ ਸਾਰੇ ਕੰਮ ਹੋ ਜਾਣਗੇ। ਹਾਲਾਂਕਿ ਗੂਗਲ ਦਾ ਨਵਾਂ ਐਪ WifiNanScan ਫਿਲਹਾਲ developers ਲਈ ਬਣਾਈਆਂ ਗਿਆ ਹੈ ਜਿਸ ਨਾਲ Wifi Aware ਦੇ ਨਾਲ experiment ਕੀਤਾ ਜਾ ਸਕਦਾ ਹੈ।
ਇਨ੍ਹਾਂ ਸਮਾਰਟਫੋਨ ਨੂੰ ਸਪੋਰਟ ਕਰੇਗਾ ਐਪ
ਜੇ ਤੁਸੀਂ Wifi Aware ਬਾਰੇ ਨਹੀਂ ਜਾਣਦੇ ਹੋ ਤਾਂ ਦੱਸਣਯੋਗ ਹੈ ਕਿ ਇਹ Neighbour Awareness Networkig ਹੈ, ਜੋ ਬਿਨਾਂ ਕਿਸੇ External device ਦੇ ਇਕ ਸਮਾਰਟਫੋਨ ਨੂੰ ਦੂਜੇ ਨਾਲ Connect ਕਰਨ ’ਚ ਮਦਦ ਕਰਦਾ ਹੈ। 9to5Google ਦੀ ਰਿਪੋਰਟ ਮੁਤਾਬਕ WifiNanScan ਐਪ Selected smartphone ’ਤੇ ਹੀ ਚੱਲ ਸਕੇਗਾ ਜੋ Android 8 ਤੇ ਉਸ ਨਾਲ Higher version ਨੂੰ ਸਪੋਰਟ ਕਰਦੇ ਹੈ। ਇਸ ਐਪ ਦੀ ਮਦਦ ਨਾਲ ਯੂਜ਼ਰਜ਼ ਬਿਨਾਂ Bluetooth and wifi ਦੇ ਆਪਸ ’ਚ ਮੈਸੇਜ ਤੇ ਡਾਟਾ ਸ਼ੇਅਰ ਕਰ ਸਕਦੇ ਹੋ। ਗੂਗਲ ਦੇ ਦਾਅਵੇ ਮੁਤਾਬਕ ਇਹ ਐਪ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਇਸ ਐਪ ਦੀ ਮਦਦ ਨਾਲ ਯੂਜ਼ਰਜ਼ ਨੈੱਟਵਰਕ ਦੀ ਮਦਦ ਨਾਲ ਸੁਰੱਖਿਆ ਤਰੀਕੇ ਤੋਂ ਪਿ੍ਰੰਟ ਦਾ Document ਭੇਜ ਸਕਦੇ ਹਨ।
ਗੂਗਲ ਐਪ ਦੇ ਫੋਨ ’ਚ Install ਹੋਣ ’ਤੇ ਯੂਜ਼ਰਜ਼ ਨੂੰ ਕਿਸੇ ਵੀ ਨੈੱਟਵਰਕ ’ਤੇ log in ਨਹੀਂ ਕਰਨਾ ਪਵੇਗਾ। ਭਾਵ ਜੇ ਤੁਹਾਡੇ ਫੋਨ ’ਚ ਇੰਟਰਨੈੱਟ ਕਨੈਕਸ਼ਨ ਨਹੀਂ ਮੌਜੂਦ ਹੈ ਤਾਂ ਵੀ ਇੰਟਰਨੈੱਟ ਵਾਲੇ ਸਾਰੇ ਕੰਮ ਕੀਤੇ ਜਾ ਸਕਣਗੇ। ਗੂਗਲ ਦੇ ਇਸ ਐਪ ਨੂੰ Google Play Store ਤੋਂ ਡਾਊਨਲੋਡ ਕੀਤਾ ਜਾ ਸਕੇਗਾ। ਇਹ ਐਪ ਇਕ ਮੀਟਰ ਤੋਂ ਲੈ ਕੇ 15 ਮੀਟਰ ਤਕ ਦੇ ਦਾਇਰੇ ਤਕ ਕੰਮ ਕਰਦਾ ਹੈ।
No comments:
Post a Comment