ਲੁਧਿਆਣਾ ਦੀ ਜ਼ਿਲਾ ਅਦਾਲਤ ਦੇ ਬਾਹਰ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਅਦਾਲਤ ਦੇ ਵਿੱਚ ਪੇਸ਼ੀ ਲਈ ਮੁਲਜ਼ਮ ਨੂੰ ਲੈ ਕੇ ਆਈ ਬਿਹਾਰ ਪੁਲਿਸ ਦੇ ਹੱਥੋਂ ਸੰਜੀਵ ਕੁਮਾਰ ਨਾਮ ਦਾ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਬਿਹਾਰ ਅਤੇ ਲੁਧਿਆਣਾ ਪੁਲਿਸ ਦੋਵਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਲੁਧਿਆਣਾ ਜ਼ਿਲਾ ਅਦਾਲਤ ਦੀ ਸਥਿਤ ਪੁਲਿਸ ਚੌਂਕੀ ਵੱਲੋਂ ਬਿਹਾਰ ਪੁਲਿਸ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਪ੍ਰਦੀਪ ਸਿੰਘ ਨੇ ਦੱਸਿਆ ਕਿ ਐਨ ਡੀ ਪੀ ਐਸ ਅਤੇ 420 ਦੇ ਮਾਮਲੇ ਦੇ ਵਿੱਚ ਸੰਜੀਵ ਕੁਮਾਰ ਮੁਲਜ਼ਮ ਨੂੰ ਲੁਧਿਆਣਾ ਪੁਲਿਸ ਨੇ ਬਿਹਾਰ ਪੁਲਿਸ ਹਵਾਲੇ ਕੀਤਾ ਸੀ। ਸੰਜੀਵ ਕੁਮਾਰ (45) ਲੁਧਿਆਣਾ ਦੇ ਢਾਬਾ ਇਲਾਕੇ ਵਿੱਚ ਰਹਿਣ ਵਾਲਾ ਹੈ । ਉਸ ਖਿਲਾਫ ਬਿਹਾਰ ਦੇ ਵਿੱਚ 420 ਸਣੇ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਹੈ। ਜਦੋਂ ਅੱਜ ਬਿਹਾਰ ਪੁਲੀਸ ਮੁਲਜ਼ਮ ਨੂੰ ਲੁਧਿਆਣਾ ਜ਼ਿਲਾ ਅਦਾਲਤ ਵਿਚ ਪੇਸ਼ ਕਰ ਕੇ ਬਿਹਾਰ ਜਾਣ ਲਈ ਆਈ ਤਾਂ ਮੁਲਜ਼ਮ ਪੁਲੀਸ ਨੂੰ ਚਕਮਾ ਦੇ ਕੇ ਅਦਾਲਤ ਚੋਂ ਫ਼ਰਾਰ ਹੋ ਗਿਆ। ਬਿਹਾਰ ਪੁਲਿਸ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਦੇ ਖਿਲਾਫ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
No comments:
Post a Comment