ਪੈਸੇ ਲੈ ਕੇ ਕਤਲ ਕਰਨ ਵਾਲੇ ਇੱਕ ਬ੍ਰਿਟਿਸ਼ ਗਰੁੱਪ ਨੇ 1989 ਵਿੱਚ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਅਪਰਾਧੀ ਦੀ ਦੁਨੀਆਂ ਵਿੱਚ ਪੈਰ ਰੱਖੇ ਸਨ। ਇਸ ਗਰੁੱਪ ਦਾ ਇਰਾਦਾ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਅਪਰਾਧੀ ਦਾ ਕਤਲ ਕਰਨਾ ਸੀ ਅਤੇ ਇਸ ਗਰੁੱਪ ਦੀ ਅਗਵਾਈ ਸਕੌਟਲੈਂਡ ਦੇ ਪੀਟਰ ਮੈਕਲੇਜ਼ ਕਰ ਰਹੇ ਸਨ।
ਇਹ ਲੋਕ ਪਾਬਲੋ ਐਸਕੋਬਾਰ ਦਾ ਕਤਲ ਕਰਨਾ ਚਾਹੁੰਦੇ ਸਨ, ਜੋ ਉਸ ਵੇਲੇ ਕੋਲੰਬੀਆ ਹੀ ਨਹੀਂ, ਸਗੋਂ ਦੁਨੀਆਂ ਭਰ ਵਿੱਚ ਸਭ ਤੋਂ ਖ਼ਤਰਨਾਕ ਮੰਨੇ ਜਾਣ ਵਾਲੇ ਮੈਡਲਿਨ ਡਰੱਗਸ ਕਾਰਟੇਲ ਦਾ ਮੁਖੀ ਹੁੰਦਾ ਸੀ। ਜੁਰਮ ਦੀ ਦੁਨੀਆਂ ਦੇ ਇਤਿਹਾਸ ਵਿੱਚ ਪਾਬਲੋ ਐਸਕੋਬਾਰ ਨੂੰ ਸਭ ਤੋਂ ਅਮੀਰ ਗੈਂਗਸਟਰ ਮੰਨਿਆ ਜਾਂਦਾ ਰਿਹਾ ਹੈ।
ਪਾਬਲੋ ਐਸਕੋਬਾਰ ਦੀ ਪਛਾਣ ਦੁਨੀਆਂ ਭਰ ਵਿੱਚ ਕੋਕੀਨ ਦੇ ਸਭ ਤੋਂ ਵੱਡੇ ਨਿਰਮਾਤਾ ਅਤੇ ਡਿਸਟ੍ਰੀਬਿਊਟਰ ਦੀ ਸੀ, ਉਸ ਵੇਲੇ ਦੁਨੀਆਂ ਭਰ ਵਿੱਚ ਕੋਕੀਨ ਦੇ ਕੁੱਲ ਕਾਰੋਬਾਰ ਦੇ 80 ਫੀਸਦੀ ਹਿੱਸੇ ਉੱਤੇ ਐਸਕੋਬਾਰ ਦਾ ਕਬਜ਼ਾ ਸੀ।
ਬ੍ਰਿਟਿਸ਼ ਫੌਜ ਦੀ ਸਪੈਸ਼ਲ ਏਅਰ ਸਰਵਿਸ ਦੇ ਸਾਬਕਾ ਕਰਮਚਾਰੀ ਮੈਕਲੇਜ਼ ਨੂੰ ਪਾਬਲੋ ਐਸਕੋਬਾਰ ਨੂੰ ਮਾਰਣ ਦੀ ਸੁਪਾਰੀ ਕੋਲੰਬੀਆ ਵਿੱਚ ਉਨ੍ਹਾਂ ਦੇ ਵਿਰੋਧੀਆਂ ਨੇ ਦਿੱਤੀ ਸੀ।
ਇੱਕ ਨਵੀਂ ਡੌਕੀਊਮੈਂਟਰੀ 'ਕਿਲਿੰਗ ਐਸਕੋਬਾਰ' 'ਚ ਇਸ ਨਾਕਾਮ ਮਿਸ਼ਨ ਅਤੇ ਉਸ ਪਿੱਛੇ ਦੇ ਸ਼ਖ਼ਸ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।
ਕਹਾਣੀ
ਫ਼ਿਲਮਸਾਜ਼ ਡੇਵਿਡ ਵਹਿਟਨੀ ਨੇ ਦੱਸਿਆ ਕਿ ਗਲਾਸਗੋ 'ਚ 1942 'ਚ ਜੰਮੇ ਮੈਕਲੇਜ਼ ਇੱਕ ਗੁੰਝਲਦਾਰ ਸ਼ਖਸੀਅਤ ਸਨ, ਜਿਨ੍ਹਾਂ ਨੇ ਕਾਫ਼ੀ ਉਤਰਾਅ-ਚੜ੍ਹਾਅ ਦਾ ਸਾਹਮਣਾ ਕੀਤਾ ਸੀ।
ਮੈਕਲੇਜ਼ ਸਕੌਟਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਦੇ ਉੱਪ-ਨਗਰ ਰਿਡਡਿਰੀ ਵਿੱਚ ਵੱਡੇ ਹੋਏ।
ਇਸ ਦੇ ਕੋਲ ਹੀ ਬਰਲਿਨਨੇ ਦੀ ਉਹ ਜੇਲ੍ਹ ਵੀ ਸੀ, ਜਿੱਥੇ ਉਨ੍ਹਾਂ ਦੇ ਮਾਪਿਆਂ ਦਾ ਸਮਾਂ ਲੰਘਿਆ ਸੀ। ਉਨ੍ਹਾਂ ਦੇ ਪਿਤਾ ਬੇਹੱਦ ਸਖ਼ਤ ਅਤੇ ਹਿੰਸਕ ਵਿਅਕਤੀ ਸਨ।
ਹੁਣ 78 ਸਾਲ ਦੇ ਹੋ ਚੁੱਕੇ ਮੈਕਲੇਜ਼ ਇਸ ਫ਼ਿਲਮ ਵਿੱਚ ਕਹਿੰਦੇ ਹਨ, ''ਕਿਸੇ ਦੇ ਕਤਲ ਕਰਨ ਦੀ ਟ੍ਰੇਨਿੰਗ ਮੈਨੂੰ ਫ਼ੌਜ 'ਚ ਮਿਲੀ ਸੀ, ਪਰ ਮੇਰੇ ਅੰਦਰ ਦਾ ਲੜਾਈ ਵਾਲਾ ਸੁਭਾਅ ਗਲਾਸਗੋ ਤੋਂ ਆਇਆ ਸੀ।''
ਮੈਕਲੇਜ਼ ਦੱਸਦੇ ਹਨ ਕਿ ਉਨ੍ਹਾਂ ਨੇ ਆਪਣਾ ਘਰ ਛੱਡਣ ਤੋਂ ਬਾਅਦ 17 ਸਾਲ ਦੀ ਉਮਰ ਵਿੱਚ ਫ਼ੌਜ ਜੁਆਇਨ ਕੀਤੀ। ਇਸ ਨੇ ਉਨ੍ਹਾਂ ਨੂੰ ਇੱਕ ਦਿਸ਼ਾ ਦਿੱਤੀ, ਉਹ ਬ੍ਰਿਟਿਸ਼ ਆਰਮੀ ਦੀ ਪੈਰਾਸ਼ੂਟ ਰੈਜੀਮੈਂਟ ਵਿੱਚ ਸ਼ਾਮਿਲ ਹੋਏ ਅਤੇ ਉਸ ਤੋਂ ਬਾਅਦ ਫ਼ੌਜ ਦੀ ਐਲੀਟ ਰੈਜੀਮੈਂਟ ਦੇ ਮੈਂਬਰ ਬਣੇ।
1980 ਦੇ ਦਹਾਕੇ ਵਿੱਚ ਪੀਟਰ ਦੱਖਣ ਅਫ਼ਰੀਕੀ ਦੀ ਡਿਫੈਂਸ ਫੋਰਸ ਵਿੱਚ ਸਨ
ਉਹ ਸਪੈਸ਼ਲ ਏਅਰ ਸਰਵਿਸ ਦੀ ਯੂਨਿਟ ਵੱਲ ਬੋਰਨਿਓ ਦੇ ਜੰਗਲਾਂ ਵਿੱਚ ਹੋਏ ਯੁੱਧ ਵਿੱਚ ਸ਼ਾਮਿਲ ਰਹੇ। ਉਨ੍ਹਾਂ ਨੇ 1969 ਵਿੱਚ ਬ੍ਰਿਟਿਸ਼ ਫੌਜ ਨੂੰ ਛੱਡ ਦਿੱਤਾ, ਜਿਸ ਨੂੰ ਉਹ ਆਪਣੀ ਜ਼ਿੰਦਗੀ ਦਾ ਸਭ ਤੋਂ ਖ਼ਰਾਬ ਫ਼ੈਸਲਾ ਮੰਨਦੇ ਹਨ।
ਇਸ ਤੋਂ ਬਾਅਦ ਉਹ ਇੱਕ ਤੋਂ ਬਾਅਦ ਇੱਕ ਆਪਣੀ ਨੌਕਰੀਆਂ ਬਦਲਦੇ ਰਹੇ, ਕਿਉਂਕਿ ਉਹ ਉਨ੍ਹਾਂ ਨੌਕਰੀਆਂ ਵਿੱਚ ਖ਼ੁਦ ਨੂੰ ਫਿੱਟ ਨਹੀਂ ਪਾ ਰਹੇ ਸਨ। ਉਹ ਇੱਕ ਦਮ ਗੁਆਚੇ ਜਿਹੇ ਰਹਿਣ ਲੱਗੇ ਅਤੇ ਉਨ੍ਹਾਂ ਦੀ ਹਮਲਾਵਰੀ ਸੋਚ ਵੱਧ ਚੁੱਕੀ ਸੀ, ਉਹ ਇੰਨੇ ਹਮਲਾਵਰ ਹੋ ਗਏ ਸੀ ਕਿ ਆਪਣੀ ਗਰਲਫ੍ਰੈਂਡ 'ਤੇ ਤਸ਼ਦੱਦ ਕਾਰਨ ਜੇਲ੍ਹ ਤੱਕ ਜਾਣਾ ਪਿਆ।
ਇਸ ਨਵੀਂ ਫ਼ਿਲਮ ਨੂੰ ਮੈਕਲੇਜ਼ ਨੂੰ ਉਨ੍ਹਾਂ ਦਿਨਾਂ ਦੇ ਕਰੀਅਰ ਨੂੰ ਮੁੜ ਤੋਂ ਜੀਵਤ ਕਰ ਨੂੰ ਕਿਹਾ ਗਿਆ ਸੀ, ਜਦੋਂ ਉਹ ਕਿਰਾਏ ਦੇ ਕਾਤਲ ਦੇ ਤੌਰ 'ਤੇ ਅੰਗੋਲਿਆਈ ਸਿਵਿਲ ਵਾਰ, ਜ਼ਿੰਬਾਵੇ ਅਤੇ ਦੱਖਣ ਅਫ਼ਰੀਕਾ ਵਿੱਚ ਸਰਗਰਮ ਸਨ।
ਅੰਗੋਲਾ 'ਚ 1976 ਵਿੱਚ ਮੈਕਲੇਜ਼ ਦੀ ਮੁਲਾਕਾਤ ਡੇਵ ਟੌਮਕਿੰਸ ਨਾਲ ਹੋਈ। ਟੌਮਕਿੰਸ ਕੋਈ ਰੈਗੂਲਰ ਫ਼ੌਜੀ ਨਹੀਂ ਸਨ ਸਗੋਂ ਉਹ ਡੀਲ ਕਰਨ ਤੋਂ ਬਾਅਦ ਕਾਤਲਾਂ ਦੀ ਘਾਟ ਪੂਰੀ ਕਰਦੇ ਹਨ। ਇਹ ਦੋਵੇਂ ਚੰਗੇ ਦੋਸਤ ਬਣ ਗਏ ਅਤੇ ਅਸਲ ਵਿੱਚ ਐਸਕੋਬਾਰ ਦੇ ਕਤਲ ਲਈ ਟੌਮਕਿੰਸ ਨੇ ਮੈਕਲੇਜ਼ ਨਾਲ ਰਾਬਤਾ ਕੀਤਾ ਸੀ।
ਜੌਰਜ ਸਾਲਸੇਡੋ ਕੋਲੰਬੀਆ ਵਿੱਚ ਐਸਕੋਬਾਰ ਦੇ ਵਿਰੋਧੀ ਗੈਂਗ ਕਾਲੀ ਕਾਰਟੇਲ ਦਾ ਹਿੱਸਾ ਸਨ। ਉਹ ਐਸਕੋਬਾਰ ਉੱਤੇ ਹਮਲੇ ਨੂੰ ਕੋਰਡੀਨੇਟ ਕਰ ਰਹੇ ਸਨ ਅਤੇ ਉਨ੍ਹਾਂ ਨੇ ਟੌਮਕਿੰਸ ਨੂੰ ਇਸ ਦੇ ਲਈ ਇੱਕ ਟੀਮ ਬਣਾਉਣ ਨੂੰ ਕਿਹਾ। ਮੈਕਲੇਜ਼ ਪਹਿਲੇ ਅਜਿਹੇ ਸ਼ਖ਼ਸ ਸਨ, ਜਿਨ੍ਹਾਂ ਨਾਲ ਸੰਪਰਕ ਸਾਧਿਆ ਗਿਆ।
ਮੈਕਲੇਜ਼ ਨੇ ਦੱਸਿਆ, ''ਜੇ ਤੁਹਾਡੇ ਕੋਲ ਜ਼ਰੂਰੀ ਅਨੁਭਵ ਨਾ ਹੋਵੇ, ਤਾਂ ਫ਼ਿਰ ਤੁਹਾਨੂੰ ਪਾਬਲੋ ਐਸਕੋਬਾਰ ਦੇ ਕਤਲ ਲਈ ਸੰਪਰਕ ਨਹੀਂ ਕੀਤਾ ਜਾ ਸਕਦਾ। ਮੈਨੂੰ ਉਸ ਦਾ ਕਤਲ ਕਰਨ ਵਿੱਚ ਕੋਈ ਝਿਝਕ ਨਹੀਂ ਸੀ, ਮੈਂ ਇਸ ਨੂੰ ਕਤਲ ਦੇ ਤੌਰ 'ਤੇ ਨਹੀਂ ਦੇਖ ਰਿਹਾ ਸੀ, ਮੈਂ ਉਸ ਨੂੰ ਆਪਣੇ ਟਾਰਗੇਟ ਦੇ ਤੌਰ 'ਤੇ ਦੇਖ ਰਿਹਾ ਸੀ।''
ਕਾਲੀ ਕਾਰਟੇਲ ਨਾਲ ਜੁੜੇ ਗੈਂਗਸਟਰ ਇਸ ਗੱਲ ਨੂੰ ਲੈ ਕੇ ਬੇਫ਼ਿਕਰ ਸਨ ਕਿ ਐਸਕੋਬਾਰ ਦਾ ਕਤਲ ਉਦੋਂ ਹੋ ਸਕਦਾ ਹੈ, ਜਦੋਂ ਉਹ ਆਪਣੇ ਆਲੀਸ਼ਾਨ ਫਾਰਮ ਹਾਊਸ ਨੇਪਲਸ ਇਸਟੇਟ ਵਿੱਚ ਮੌਜੂਦ ਹੋਵੇ।
ਬੰਦੂਕਾਂ ਅਤੇ ਬੰਬ
ਇਹ ਇਸਟੇਟ ਕਾਫ਼ੀ ਵੱਡਾ ਹੈ, ਜਿਸ 'ਚ ਇੱਕ ਚਿੜਿਆਘਰ ਵੀ ਮੌਜੂਦ ਹੈ। ਇਸ ਵਿੱਚ ਕਈ ਤਰ੍ਹਾਂ ਦੇ ਅਨੋਖੇ ਜਾਨਵਰ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇੱਥੇ ਪੁਰਾਣੀ ਅਤੇ ਲਗਜ਼ਰੀ ਕਾਰਾਂ ਮੌਜੂਦ ਹਨ, ਪ੍ਰਾਈਵੇਟ ਏਅਰਪੋਰਟ ਅਤੇ ਸਾਂਡਾਂ ਦੀ ਲੜਾਈ ਲਈ ਇੱਕ ਰਿੰਗ ਵੀ ਹੈ।
ਮੈਕਲੇਜ਼ ਨੇ ਟੋਹਣ ਲਈ ਇਸ ਇਸਟੇਟ ਦਾ ਦੌਰਾ ਕੀਤਾ ਅਤੇ ਸਹਿਮਤੀ ਜਤਾਈ ਕਿ ਇੱਥੇ ਐਸਕੋਬਾਰ ਦਾ ਕਤਲ ਕੀਤਾ ਜਾ ਸਕਦਾ ਹੈ।
ਟੌਮਕਿੰਸ ਨੇ ਐਸਕੋਬਾਰ ਦਾ ਕਤਲ ਕਰਨ ਲਈ 12 ਲੋਕਾਂ ਦੀ ਟੀਮ ਬਣਾਈ, ਇਸ ਵਿੱਚ ਉਹ ਲੋਕ ਸਨ ਜਿਨ੍ਹਾਂ ਦੇ ਨਾਲ ਟੌਮਕਿੰਸ ਜਾਂ ਤਾਂ ਪਹਿਲਾਂ ਕੰਮ ਕਰ ਚੁੱਕੇ ਸਨ ਜਾਂ ਕਿਸੇ ਸਾਥੀ ਨੇ ਉਨ੍ਹਾਂ ਨੂੰ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਸੀ।
ਜੌਰਜ ਸੋਲਸੇਡੋ ਨੇ ਇਨ੍ਹਾਂ ਲੋਕਾਂ ਨੂੰ ਕੋਲੰਬਿਆਈ ਤੌਰ ਤਰੀਕਿਆਂ ਬਾਰੇ ਦੱਸਿਆ ਅਤੇ ਕਾਲੀ ਕਾਰਟੇਲ ਨੇ ਇਨ੍ਹਾਂ ਲੋਕਾਂ ਦੇ ਰਹਿਣ ਅਤੇ ਖਾਣ-ਪੀਣ ਦਾ ਇੰਤਜ਼ਾਮ ਕੀਤਾ।
ਇਸ ਵਿੱਚ ਸ਼ਾਮਿਲ ਹਰ ਸ਼ਖ਼ਸ ਨੂੰ ਪੰਜ ਹਜ਼ਾਰ ਡਾਲਰ ਹਰ ਮਹੀਨੇ ਦੇਣ ਤੋਂ ਇਲਾਵਾ ਖਾਣਾ-ਪੀਣਾ ਅਤੇ ਰਹਿਣ ਦਾ ਪੂਰਾ ਖ਼ਰਚਾ ਦਿੱਤਾ ਜਾ ਰਿਹਾ ਸੀ। ਦੂਜੇ ਪਾਸੇ ਟੌਮਕਿੰਸ ਨੂੰ ਹਰ ਦਿਨ ਇੱਕ ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਜਾ ਰਿਹਾ ਸੀ।
ਇਸ ਫ਼ਿਲਮ ਵਿੱਚ ਇੱਕ ਵੀਡੀਓ ਫੁਟੇਜ ਦਾ ਇਸਤੇਮਾਲ ਕੀਤਾ ਗਿਆ, ਜਿਸ ਨੂੰ ਟੌਮਕਿੰਸ ਨੇ ਫ਼ਿਲਮਾਇਆ ਸੀ, ਇਸ 'ਚ ਇਹ ਲੋਕ ਪੈਸਿਆਂ ਦੇ ਬੰਡਲ ਨਾਲ ਖੇਡ ਰਹੇ ਹਨ।
ਪਹਿਲਾਂ ਤਾਂ ਇਹ ਲੋਕ ਕਾਲੀ ਸਿਟੀ ਵਿੱਚ ਰੁਕੇ, ਪਰ ਛੇਤੀ ਹੀ ਲੋਕਾਂ ਦੀਆਂ ਨਜ਼ਰਾਂ ਵਿੱਚ ਆਉਣ ਅਤੇ ਖ਼ਤਰਾ ਵਧਣ 'ਤੇ ਇਹ ਲੋਕ ਸ਼ਹਿਰ ਦੇ ਦੂਜੇ ਹਿੱਸੇ ਵਿੱਚ ਸ਼ਿਫ਼ਟ ਹੋ ਗਏ, ਜਿੱਥੇ ਇਨ੍ਹਾਂ ਨੂੰ ਕਾਫ਼ੀ ਹਥਿਆਰ ਮੁਹੱਈਆ ਕਰਵਾਏ ਗਏ।
ਮੈਕਲੇਜ਼ ਨੇ ਦੱਸਿਆ, ''ਲਗਭਰ ਕ੍ਰਿਸਮਿਸ ਵਰਗਾ ਤਿਉਹਾਰ ਸੀ। ਅਸੀਂ ਜਿਹੜੇ ਵੀ ਹਥਿਆਰ ਚਾਹੁੰਦੇ ਸੀ, ਉਹ ਸਭ ਮੌਜੂਦ ਸਨ।''
ਕਿਰਾਏ ਤੇ ਇਹ ਕਾਤਲ ਆਪਣਾ ਮਕਸਦ ਪੂਰਾ ਕਰਨ ਲਈ ਕਾਫ਼ੀ ਟ੍ਰੇਨਿੰਗ ਵੀ ਕਰ ਰਹੇ ਸਨ, ਪਰ ਟੌਮਕਿੰਸ ਅਤੇ ਮੈਕਲੇਜ਼ ਤੋਂ ਇਲਾਵਾ ਟਾਰਗੇਟ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ।
ਜਦੋਂ ਤੱਕ ਦੂਜਿਆਂ ਨੂੰ ਇਸ ਬਾਰੇ ਦੱਸਿਆ ਜਾਂਦਾ, ਇੱਕ ਗਰੁੱਪ ਨੇ ਅੱਧ ਵਿਚਾਲੇ ਹੀ ਮਿਸ਼ਨ ਤੋਂ ਹਟਣ ਦਾ ਫ਼ੈਸਲਾ ਕੀਤਾ, ਉਨ੍ਹਾਂ ਨੂੰ ਘਰ ਜਾਣ ਦਿੱਤੀ ਗਿਆ। ਇਨ੍ਹਾਂ ਲੋਕਾਂ ਨੇ ਅਖ਼ਬਾਰਾਂ ਰਾਹੀਂ ਆਪਣੀ ਕਹਾਣੀ ਦੱਸੀ, ਪਰ ਨਾਮ ਅਤੇ ਮਿਸ਼ਨ ਦੀ ਵੇਰਵਾ ਉਨ੍ਹਾਂ ਨੂੰ ਪਤਾ ਨਹੀਂ ਸੀ।
ਹਮਲੇ ਦੇ ਦਿਨ ਨੇੜੇ ਆਉਣ 'ਤੇ ਇਨ੍ਹਾਂ ਲੋਕਾਂ ਨੇ ਬੰਬ ਅਤੇ ਬੰਦੂਕਾਂ ਦੇ ਨਾਲ ਜੰਗਲ ਵਿੱਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਸੀ, ਤਾਂ ਜੋ ਆਵਾਜ਼ ਬਾਹਰ ਦੇ ਲੋਕਾਂ ਨੂੰ ਸੁਣਾਈ ਨਾ ਦੇਵੇ।
ਹਮਲੇ ਦੀ ਯੋਜਨਾ ਮੁਤਾਬਕ ਦੋ ਹੈਲੀਕੌਪਟਰ ਐਸਕੋਬਾਰ ਦੇ ਫ਼ਾਰਮ ਹਾਊਸ ਨੇਪਲਸ ਇਸਟੇਟ 'ਚ ਦਾਖ਼ਲ ਹੋਣਗੇ ਅਤੇ ਹਮਲਾਵਰਾਂ ਨੂੰ ਐਸਕੋਬਾਰ ਦੇ ਸੁਰੱਖਿਆ ਕਰਮੀਆਂ ਉੱਤੇ ਗੋਲੀਆਂ ਚਲਾਉਂਦੇ ਹੋਏ ਐਸਕੋਬਾਰ ਦਾ ਕਤਲ ਕਰਕੇ ਉਸ ਦਾ ਸਿਰ ਵੱਢ ਕੇ ਟ੍ਰੌਫ਼ੀ ਦੇ ਤੌਰ 'ਤੇ ਲੈਕੇ ਜਾਣਾ ਸੀ।
ਜਦੋਂ ਉਨ੍ਹਾਂ ਨੂੰ ਮੁਖ਼ਬਿਰ ਤੋਂ ਐਸਕੋਬਾਰ ਦੇ ਇਸਟੇਟ ਪਹੁੰਚਣ ਦੀ ਜਾਣਕਾਰੀ ਮਿਲੀ, ਤਾਂ ਉਨ੍ਹਾਂ ਨੇ ਹਮਲੇ ਦੀ ਤਿਆਰੀ ਕੀਤੀ ਪਰ ਇਹ ਹਮਲਾ ਕਦੇ ਨਹੀਂ ਹੋ ਸਕਿਆ।
ਮੈਕਲੇਜ਼ ਅਤੇ ਟੌਮਕਿੰਸ ਨੂੰ ਲੈ ਕੇ ਉੱਡਿਆ ਹੈਲੀਕੌਪਟਰ ਐਂਡੀਜ ਪਹਾੜ ਵਿੱਚ ਹੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਪਾਇਲਟ ਦੀ ਮੌਤ ਹੋ ਗਈ ਸੀ।
ਰੱਬ ਨਾਲ ਵਾਅਦਾ
ਇਸ ਹਮਲੇ ਵਿੱਚ ਦੂਜੇ ਸਾਰੇ ਲੋਕ ਬੱਚ ਗਏ ਪਰ ਮੈਕਲੇਜ਼ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਹ ਤਿੰਨ ਦਿਨਾਂ ਤੱਕ ਦਰਦ ਨਾਲ ਤੜਫਦੇ ਹੋਏ ਪਰਬਤੀ ਇਲਾਕੇ ਵਿੱਚ ਪਏ ਰਹੇ, ਉਦੋਂ ਜਾ ਕੇ ਉਨ੍ਹਾਂ ਨੂੰ ਬਚਾਇਆ ਗਿਆ।
ਐਸਕੋਬਾਰ ਨੂੰ ਵੀ ਹਮਲੇ ਦੀ ਯੋਜਨਾ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਪਰਬਤੀ ਇਲਾਕੇ ਵਿੱਚ ਇਨ੍ਹਾਂ ਲੋਕਾਂ ਦੀ ਭਾਲ ਲਈ ਆਪਣੇ ਬੰਦੇ ਭੇਜੇ।
ਮੈਕਲੇਜ਼ ਨੇ ਦੱਸਿਆ, ''ਜੇ ਪਾਬਲੋ ਦੇ ਆਦਮੀ ਮੈਨੂੰ ਲੱਭਣ ਵਿੱਚ ਸਫ਼ਲ ਹੋ ਜਾਂਦੇ, ਤਾਂ ਸਾਫ਼ ਤੌਰ 'ਤੇ ਮੈਨੂੰ ਇੱਕ ਦਰਦਨਾਕ ਮੌਤ ਮਿਲਦੀ।''
ਪਰ ਮੈਕਲੇਜ਼ ਉੱਥੋਂ ਨਿਕਲਣ ਵਿੱਚ ਕਾਮਯਾਬ ਰਹੇ। ਐਂਡੀਜ ਪਹਾੜਾਂ ਵਿਚਾਲੇ ਹੇਠਾਂ ਪਏ ਮੈਕਲੇਜ਼ ਨੇ ਰੱਬ ਤੋਂ ਚੰਗੇ ਕੰਮਾਂ ਦਾ ਵਾਅਦਾ ਵੀ ਕੀਤਾ ਸੀ।
ਮੈਕਲੇਜ਼ ਨੇ ਮੰਨਿਆ ਕਿ ਉਹ ਇੱਕ ਗੰਦੇ, ਨੀਚ ਅਤੇ ਮੂਰਖ਼ ਆਦਮੀ ਸਨ ਅਤੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਹੁਣ ਉਨ੍ਹਾਂ ਨੂੰ ਬਦਲਣਾ ਹੋਵੇਗਾ।
ਪਰ ਜੰਗ ਦੇ ਮੈਦਾਨ ਵਿੱਚ ਉਹ ਆਪਣੇ ਕੰਮਾਂ ਤੋਂ ਸ਼ਰਮਿੰਦਾ ਨਹੀਂ ਸਨ, ਸਗੋਂ ਇੱਕ ਪਤੀ ਅਤੇ ਪਿਤਾ ਦੇ ਤੌਰ 'ਤੇ ਆਪਣੀ ਨਾਕਾਮੀ ਲਈ ਉਹ ਸ਼ਰਮਿੰਦਾ ਸਨ।
ਉਨ੍ਹਾਂ ਨੇ ਕਿਹਾ, ''ਮੈਨੂੰ ਕਾਫ਼ੀ ਪਛਤਾਵਾ ਹੈ। ਪਰਿਵਾਰ ਦਾ ਕੋਈ ਵੀ ਸ਼ਖ਼ਸ ਮੇਰੇ ਫ਼ੌਜੀ ਜੀਵਨ ਦੇ ਪੱਖ ਵਿੱਚ ਨਹੀਂ ਰਿਹਾ।''
ਮੈਕਲੇਜ਼ ਮੁਤਾਬਕ, 78 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਸ਼ਾਂਤੀ ਮਿਲੀ ਹੈ। ਦੂਜੇ ਪਾਸੇ, ਪਾਬਲੋ ਐਸਕੋਬਾਰ 1993 'ਚ ਪੁਲਿਸ ਅਧਿਕਾਰੀਆਂ ਦੀ ਗੋਲੀ ਨਾਲ ਮਾਰੇ ਗਏ।
No comments:
Post a Comment