ਮਾਲਵਾ ਖਿੱਤੇ 'ਚ ਮੰਗਲਵਾਰ ਨੂੰ ਤੜਕਸਾਰ ਆਈ ਤੇਜ਼ ਹਵਾ ਤੇ ਹਲਕੀ ਬਾਰਿਸ਼ ਨੇ ਕਿਸਾਨਾਂ ਦੀਆਂ ਸਧਰਾਂ 'ਤੇ ਪਾਣੀ ਫੇਰਦਿਆਂ ਪੱਕ ਕੇ ਤਿਆਰ ਹੋਈ ਕਣਕ ਦੀ ਫਸਲ ਨੂੰ ਧਰਤੀ 'ਤੇ ਵਿਛਾ ਦਿੱਤਾ ਹੈ। ਕਣਕ ਦੀਆਂ ਬੱਲੀਆਂ ਵਿਚ ਬਣ ਕੇ ਤਿਆਰ ਹੋਏ ਮੋਤੀਆਂ ਵਰਗੇ ਦਾਣਿਆਂ ਦੇ ਪਿਚਕਣ ਨਾਲ ਕਣਕ ਦੇ ਝਾੜ 'ਤੇ ਅਸਰ ਪੈਣ ਦੀ ਸੰਭਾਵਣਾ ਬਣ ਗਈ ਹੈ। ਮੰਗਲਵਾਰ ਦੀ ਇਸ ਆਫ਼ਤ ਨਾਲ ਕਿਸਾਨਾਂ ਦਾ ਦਰਦ ਵੀ ਸਾਫ਼ ਝਲਕ ਰਿਹਾ। ਕੇਂਦਰ ਸਰਕਾਰ ਦੇ ਸਤਾਏ ਕਿਸਾਨਾਂ ਨਾਲ ਹੁਣ ਕੁਦਰਤ ਵੀ ਕਹਿਰਬਾਣ ਹੁੰਦੀ ਨਜ਼ਰ ਆ ਰਹੀ ਹੈ।
'ਪੰਜਾਬੀ ਜਾਗਰਣ' ਵਲੋਂ ਜ਼ਿਲ੍ਹੇ ਭਰ ਦੇ ਕੀਤੇ ਦੌਰੇ ਦੌਰਾਨ ਉਭਰ ਕੇ ਸਾਹਮਣੇ ਆਏ ਤੱਥਾਂ ਮੁਤਾਬਕ ਕਿਸਾਨਾਂ ਵਲੋਂ ਕਣਕ ਦੀ ਫਸਲ ਨੂੰ ਆਖਰੀ ਪਾਣੀ ਲਗਾਇਆ ਜਾ ਰਿਹਾ ਸੀ। ਇਸ ਦੌਰਾਨ ਸਵੇਰੇ ਵਗੀਆਂ ਤੇਜ਼ ਹਵਾਵਾਂ ਨੇ ਕਣਕ ਨੂੰ ਧਰਤੀ 'ਤੇ ਲੰਮਿਆਂ ਪਾ ਦਿੱਤਾ ਹੈ। ਇਸ ਆਫ਼ਤ ਨਾਲ ਇਕ ਵਾਰ ਕਿਸਾਨ ਰੱਬ ਅੱਗੇ ਅਰਜੋਈਆਂ ਕਰਦੇ ਨਜ਼ਰ ਆ ਰਹੇ ਹਨ।
No comments:
Post a Comment