ਥਾਣਾ ਬਸਤੀ ਬਾਵਾ ਖੇਲ ਦੀ ਹੱਦ ਵਿਚ ਪੈਂਦੇ ਨਿਊ ਰਾਜ ਨਗਰ 'ਚ ਇਕ ਨੌਜਵਾਨ ਨੂੰ ਆਪਣੇ ਭਰਾ ਦੀ ਗਲੀ ਵਿਚ ਹੋ ਰਹੀ ਲੜਾਈ ਵਿਚ ਰੁਕਣਾ ਉਸ ਵੇਲੇ ਮਹਿੰਗਾ ਪਿਆ ਜਦ ਦੂਜੀ ਧਿਰ ਦੇ ਇਕ ਨੌਜਵਾਨ ਨੇ ਉਸ ਦੇ ਸਿਰ ਵਿਚ ਲੋਹੇ ਦੀ ਰਾਡ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਧਰਮਪ੍ਰਰੀਤ ਸਿੰਘ ਕਾਕਾ ਪੁੱਤਰ ਸਤਨਾਮ ਸਿੰਘ ਵਾਸੀ ਨਿਊ ਰਾਜ ਨਗਰ ਆਪਣੇ ਘਰੋਂ ਰਾਤ ਸਾਢੇ ਨੌਂ ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ਉੱਪਰ ਨਿਕਲਿਆ ਸੀ ਜਦ ਉਹ ਆਪਣੀ ਗਲੀ ਵਿਚ ਪਹੁੰਚਿਆ ਤਾਂ ਉਸ ਦੇ ਭਰਾ ਦੀ ਕੁਝ ਨੌਜਵਾਨਾਂ ਨਾਲ ਲੜਾਈ ਹੋ ਰਹੀ ਸੀ ਜਿਸ ਕਾਰਨ ਉਹ ਲੜਾਈ ਛੁਡਾਉਣ ਲਈ ਉੱਥੇ ਰੁਕ ਗਿਆ। ਜਿੱਦਾਂ ਹੀ ਉਹ ਆਪਣੇ ਮੋਟਰਸਾਈਕਲ ਤੋਂ ਹੇਠਾਂ ਉਤਰਿਆ ਤਾਂ ਉਸ ਦੇ ਭਰਾ ਨਾਲ ਲੜ ਰਹੇ ਨੌਜਵਾਨਾਂ 'ਚੋਂ ਇਕ ਨੌਜਵਾਨ ਨੇ ਲੋਹੇ ਦੀ ਰਾਡ ਉਸ ਦੇ ਸਿਰ ਵਿਚ ਦੇ ਮਾਰੀ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਵੈਸਟ ਪਲਵਿੰਦਰ ਸਿੰਘ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਸਬ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਥਾਣਾ ਮੁਖੀ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
No comments:
Post a Comment