Wednesday, 24 March 2021

Redmi Note 10 Pro ਅੱਜ 12 ਵਜੇ ਤੋਂ ਸੇਲ ਲਈ ਹੋਵੇਗਾ ਉਪਲਬਧ, ਜਾਣੋ ਕੀਮਤ ਤੇ ਆਫਰਜ਼


 Redmi Note 10 Pro ਅੱਜ ਭਾਵ 24 ਮਾਰਚ ਨੂੰ ਦੁਪਹਿਰ 12 ਵਜੇ ਸੇਲ ਲਈ ਉਪਲਬਧ ਕਰਵਾਇਆ ਜਾਵੇਗਾ। ਇਸ ਫੋਨ ਨੂੰ ਪਿਛਲੇ ਦਿਨੀਂ Redmi Note 10 ਦੇ ਨਾਲ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਗਿਆ ਸੀ। ਇਸ ’ਚ ਯੂਜ਼ਰਜ਼ ਨੂੰ ਫੋਟੋਗ੍ਰਾਫੀ ਲਈ ਕਵਾਡ ਰਿਅਰ ਕੈਮਰਾ ਸੈੱਟਅਪ ਤੇ Powerful performance ਸਮਰੱਥਾ ਨਾਲ ਹੀ ਦਮਦਾਰ ਬੈਟਰੀ ਦੀ ਵੀ ਸਹੂਲਤ ਮਿਲੇਗੀ। ਯੂਜ਼ਰਜ਼ ਇਸ ਸਮਾਰਟਫੋਨ ਨੂੰ ਕੰਪਨੀ ਦੀ ਆਧਿਕਾਰਤ ਵੈੱਬਸਾਈਟ Mi.com ਤੇ ਈ-ਕਾਮਰਸ ਵੈੱਬਸਾਈਟ ਐਮਾਜ਼ੋਨ ਇੰਡੀਆ ਤੋਂ ਖਰੀਦ ਸਕਦੇ ਹਨ।


Redmi Note 10 Pro : ਕੀਮਤ 


Redmi Note 10 Pro ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਫੋਨ ਤਿੰਨ Storage variants ’ਚ ਆਵੇਗਾ। ਇਸ ਦੇ 6ਜੀਬੀ Storage variants ਦੀ ਕੀਮਤ 15,999 ਰੁਪਏ ਹੈ। ਉੱਥੇ ਹੀ 6ਜੀਬੀ ਰੈਮ 126ਜੀਬੀ Storage variants ਦੀ ਕੀਮਤ 16,999 ਰੁਪਏ ਹੋਵੇਗੀ।


ਜਦਕਿ 6ਜੀਬੀ ਰੈਮ 128ਜੀਬੀ Storage variants ਦੀ ਕੀਮਤ 18,999 ਰੁਪਏ ਹੋਵੇਗੀ। ਫੋਨ ਨੂੰ ਆਈਸੀਆਈਸੀਆਈ ਬੈਂਕ ਦੇ ਡੈਬਿਟ ਤੇ ਕਰੈਡਿਟ ਕਾਰਡ ਤੋਂ ਖਰੀਦਣ ’ਤੇ 1,500 ਰੁਪਏ ਦਾ ਡਿਸਕਾਊਂਟ ਮਿਲੇਗਾ। ਨਾਲ ਹੀ ਜੀਓ ਦੇ 349 ਰੁਪਏ ਦੇ ਰਿਚਾਰਜ ’ਤੇ 10,000 ਰੁਪਏ ਤਕ ਦਾ ਫ਼ਾਇਦਾ ਮਿਲੇਗਾ। ਫੋਨ ਤਿੰਨ Color Option Vintage Bronze, Glacial Blue ਤੇ Dork knight ’ਚ ਆਵੇਗਾ।


Redmi Note 10 Pro: ਖਾਸੀਅਤ


Redmi Note 10 Pro ਖਾਸੀਅਤ ਦੀ ਗੱਲ ਕਰੀਏ ਤਾਂ ਇਸ ’ਚ Redmi Note 10 Pro Max ਦੇ ਮੇਨ 108ਐੱਮਪੀ ਦੀ ਜਗ੍ਹਾ 64ਐੱਮਪੀ ਦਾ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ specifications ਇਕ ਬਰਾਬਰ ਹਨ। ਫੋਨ ’ਚ 6.6 ਇੰਚ ਸੁਪਰ AMOLED ਐੱਫਐੱਚਡੀ+ ਡਿਸਪਲੇ ਦਿੱਤਾ ਗਿਆ ਹੈ। ਇਸ ਦਾ Resolution 2400 /1080 Pixels ਹੈ। ਇਹ ਐੱਚਡੀਆਰ 10 ਸਪੋਰਟ ਦੇ ਨਾਲ ਆਵੇਗਾ। ਇਸ ਦਾ Refreshed rate 120Hz ਹੋਵੇਗਾ। ਫੋਨ 3D Curved Glass Body Design ਦੇ ਤੋਂ ਪਤਲਾ ਹੋਵੇਗਾ। ਇਸ ’ਚ 2.96ਐੱਮਐੱਮ ਪੰਚਹੋਲ ਡਿਸਪਲੇ ਦਿੱਤਾ ਜਾਵੇਗਾ। ਫੋਨ Dual speaker ਦੇ ਨਾਲ ਆਵੇਗਾ। processor ਦੇ ਤੌਰ

’ਤੇ ਫੋਨ ’ਚ Qualcomm Snapdragon 732ਜੀ ਮੋਬਾਈਲ ਪਲੇਟਫਾਰਮ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ’ਚ Adreno 618 ਜੀਯੂਪੀ ਦਾ ਸਪੋਰਟ ਮਿਲੇਗਾ। ਫੋਨ Android 11 Based MIUI 12 ਨੂੰ ਸਪੋਰਟ ਕਰੇਗਾ।


Redmi Note 10 Pro : Offers 


Redmi Note 10 Pro ਨੂੰ ਆਈਸੀਆਈਸੀਆਈ ਬੈਂਕ ਦੇ ਡੈਬਿਟ ਤੇ ਕਰੈਡਿਟ ਕਾਰਡ ਤੋਂ ਖਰੀਦਣ ’ਤੇ 1,000 ਰੁਪਏ ਦਾ Instant discount ਮਿਲੇਗਾ। ਇਸ ਤੋਂ ਇਲਾਵਾ ਸਮਾਰਟਫੋਨ ਨੂੰ No Coast EMI ਬਦਲ ਤੇ ਐਕਸਚੇਂਜ ਆਫਰ ਦੇ ਨਾਲ ਵੀ ਖਰੀਦਿਆ ਜਾ ਸਕਦਾ ਹੈ।

No comments:

Post a Comment