ਭੁਪਿੰਦਰ ਸਿੰਘ ਬਸਰਾ, ਲੁਧਿਆਣਾ : ਸੰਸਾਰ ਭਰ ਵਿੱਚ ਫੈਲੀ ਕੋਵਿਡ 19 ਮਹਾਮਾਰੀ ਦੇ ਚਲਦਿਆਂ ਜਿੱਥੇ ਸਾਰੀ ਦੁਨੀਆ ਦੀ ਰਫ਼ਤਾਰ ਰੁਕ ਗਈ ਸੀ, ਉਥੇ ਹੀ ਲੁਧਿਆਣਾ ਸਥਿਤ ਟਾਈਗਰ ਸਫਾਰੀ ਦੇ ਬੂਹੇ ਵੀ ਦਰਸ਼ਕਾਂ ਲਈ 17 ਮਾਰਚ 2020 ਨੂੰ ਬੰਦ ਕਰ ਦਿੱਤੇ ਗਏ ਸਨ। ਅੱਜ ਪੂਰੇ ਇਕ ਸਾਲ ਬਾਅਦ ਫਿਰ ਤੋਂ ਟਾਈਗਰ ਸਫਾਰੀ ਨੂੰ ਦਰਸ਼ਕਾਂ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤ ਕਰਦਿਆਂ ਅੱਜ ਫਿਲੌਰ ਰੇਂਜ ਦੇ ਅਫਸਰ ਪ੍ਰੋਫੈਸਰ ਨੀਰਜ ਕੁਮਾਰ ਗੁਪਤਾ ਨੇ ਦੱਸਿਆ ਕਿ ਟਾਈਗਰ ਸਫਾਰੀ ਫਿਰ ਤੋਂ ਦਰਸ਼ਕਾਂ ਦੇ ਲਈ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਮੁੜ ਸ਼ੁਰੂਆਤ ਮੌਕੇ ਕੋਵਿਡ ਨੂੰ ਦੇਖਦਿਆਂ ਹੋਇਆ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਦਰਸ਼ਕ ਇਸ ਨੂੰ ਦੇਖਣ ਜਾਣ ਦੇ ਲਈ ਮਾਸਕ ਪਾਉਣਗੇ। ਇਸ ਤੋਂ ਇਲਾਵਾ ਬੱਸ ਨੂੰ ਪੂਰੀ ਤਰ੍ਹਾਂ ਸੈਨੇਟ ਟਾਈਜ ਕੀਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਮਾਪਦੰਡ ਜੋ ਨਿਰਧਾਰਤ ਹਨ ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ।
No comments:
Post a Comment